ਉਨਾਵ :ਲਖਨਊ-ਕਾਨਪੁਰ ਹਾਈਵੇ 'ਤੇ ਭੱਜਦੀ ਕਾਰ ਵਿਚ ਬੀਐੱਸਸੀ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ। ਬਾਅਦ 'ਚ ਵਿਦਿਆਰਥਣ ਨੂੰ ਬੇਹੋਸ਼ੀ ਦੀ ਹਾਲਤ 'ਚ ਸਦਰ ਕੋਤਵਾਲੀ ਖੇਤਰ 'ਚ ਗਦਨਖੇੜਾ ਬਾਈਪਾਸ ਦੇ ਨਜ਼ਦੀਕ ਹਾਈਵੇ ਕੰਢੇ ਸੁੱਟ ਕੇ ਫ਼ਰਾਰ ਹੋ ਗਏ।
ਬੁੱਧਵਾਰ ਸਵੇਰੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵਿਦਿਆਰਥਣ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਐੱਸਪੀ ਪੁਸ਼ਪਾਂਜਲੀ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਪੀੜਤਾ ਤੋਂ ਬਿਆਨ ਲੈ ਕੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਦੋ ਟੀਮਾਂ ਨੂੰ ਹਮੀਰਪੁਰ ਦੇ ਰਾਠ ਰਵਾਨਾ ਕੀਤਾ ਹੈ।