Ratan Tata passed away: ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅੱਜ ਦੇਰ ਰਾਤ ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਟਾਟਾ ਗਰੁੱਪ ਦਾ ਉੱਤਰਾਧਿਕਾਰੀ ਕੌਣ ਹੋਵੇਗਾ ਇਸ 'ਤੇ ਚਰਚਾ ਸ਼ੁਰੂ ਹੋ ਗਈ ਹੈ। ਟਾਟਾ ਗਰੁੱਪ ਦੀ ਸਥਾਪਨਾ ਲਗਭਗ 150 ਸਾਲ ਪਹਿਲਾਂ ਜਮਸ਼ੇਤਜੀ ਨੌਸ਼ੇਰਜੀ ਟਾਟਾ ਨੇ ਕੀਤੀ ਸੀ।


ਹੋਰ ਪੜ੍ਹੋ : 1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ



ਮੌਜੂਦਾ ਸਮੇਂ 'ਚ ਇਸ ਗਰੁੱਪ 'ਚ 1-2 ਨਹੀਂ ਸਗੋਂ 100 ਤੋਂ ਜ਼ਿਆਦਾ ਕੰਪਨੀਆਂ ਹਨ, ਜਿਨ੍ਹਾਂ ਦਾ ਟਰਨਓਵਰ 3800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਹਾਲ ਹੀ 'ਚ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਵੀ ਐਕਵਾਇਰ ਕੀਤਾ ਸੀ।


ਕੌਣ ਹੋਏਗਾ ਮਜ਼ਬੂਤ ​​ਦਾਅਵੇਦਾਰ 


ਰਤਨ ਟਾਟਾ ਦੇ ਸੌਤੇਲੇ ਭਰਾ ਨੋਏਲ ਟਾਟਾ ਟਾਟਾ ਗਰੁੱਪ ਦੇ ਅਗਲੇ ਉਤਰਾਧਿਕਾਰੀ ਬਣਨ ਦੀ ਦੌੜ ਵਿੱਚ ਹਨ। ਉਹ ਨਵਲ ਟਾਟਾ ਦੀ ਦੂਜੀ ਪਤਨੀ ਦਾ ਪੁੱਤਰ ਹੈ। ਨੋਏਲ ਟਾਟਾ ਦੇ ਤਿੰਨ ਬੱਚਿਆਂ ਨੂੰ ਵੀ ਸੰਭਾਵਿਤ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ। ਇਹ ਤਿੰਨ ਬੱਚੇ ਮਾਇਆ ਟਾਟਾ, ਨੇਵਿਲ ਟਾਟਾ ਅਤੇ ਲਿਆ ਟਾਟਾ ਹਨ। ਨੋਏਲ ਟਾਟਾ ਦੀ ਵਧਦੀ ਉਮਰ ਨੂੰ ਦੇਖਦੇ ਹੋਏ, ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇਹ ਵਾਗਡੋਰ ਅਗਲੀ ਪੀੜ੍ਹੀ ਵਿੱਚੋਂ ਕਿਸੇ ਨੂੰ ਸੌਂਪ ਦਿੱਤੀ ਜਾਵੇਗੀ। ਮਾਇਆ, ਨੇਵਿਲ ਅਤੇ ਲੀਆ, ਤਿੰਨੋਂ ਆਪਣੇ ਆਪ ਨੂੰ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਟਾਟਾ ਸਮੂਹ ਵਿੱਚ ਇੱਕ ਆਮ ਕਰਮਚਾਰੀ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਅਤੇ ਸਖਤ ਮਿਹਨਤ ਨਾਲ ਅੱਗੇ ਵਧੇ ਹਨ।


34 ਸਾਲਾ ਮਾਇਆ ਨੇ ਟਾਟਾ ਡਿਜੀਟਲ 'ਚ ਅਹਿਮ ਭੂਮਿਕਾ ਨਿਭਾਈ ਹੈ। 32 ਸਾਲਾ ਨੇਵਿਲ ਹਾਈਪਰਮਾਰਕੀਟ ਚੇਨ ਸਟਾਰ ਬਾਜ਼ਾਰ ਦਾ ਪ੍ਰਬੰਧਨ ਕਰਦਾ ਹੈ। ਇਨ੍ਹਾਂ 'ਚੋਂ ਸਭ ਤੋਂ ਵੱਡੀ 39 ਸਾਲਾ ਲੀਆ ਹੈ। ਉਹ hospitality sector ਦੀ ਦੇਖਭਾਲ ਕਰਦੀ ਹੈ। ਵਰਤਮਾਨ ਵਿੱਚ, ਐਸ ਚੰਦਰਸ਼ੇਖਰਨ ਟਾਟਾ ਸੰਨਜ਼ ਦੇ ਚੇਅਰਮੈਨ ਦੀ ਭੂਮਿਕਾ ਨਿਭਾ ਰਹੇ ਹਨ।


ਹੋਰ ਪੜ੍ਹੋ : ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ