Ratan Tata: ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਟਾਟਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।


ਰਤਨ ਟਾਟਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਸਨਅਤਕਾਰ, ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਆਪਣੇ ਚੰਗੇ ਕੰਮਾਂ ਲਈ ਜਾਣੇ ਜਾਂਦੇ ਹਨ। ਇਸ 86 ਸਾਲਾ ਕਾਰੋਬਾਰੀ ਬਾਰੇ ਕੁਝ ਦਿਲਚਸਪ ਅਤੇ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ।


ਰਤਨ ਟਾਟਾ ਦੇ ਮਾਤਾ-ਪਿਤਾ 1948 ਵਿੱਚ ਵੱਖ ਹੋ ਗਏ ਸਨ ਜਦੋਂ ਉਹ ਸਿਰਫ ਦਸ ਸਾਲ ਦੇ ਸਨ ਅਤੇ ਇਸ ਲਈ ਉਨ੍ਹਾਂ ਦੀ ਪਰਵਰਿਸ਼ ਉਨ੍ਹਾਂ ਦੀ ਦਾਦੀ, ਨਵਾਜ਼ਬਾਈ ਟਾਟਾ ਨੇ ਕੀਤੀ। ਤੁਹਾਨੂੰ ਦੱਸ ਦਈਏ ਕਿ ਰਤਨ ਟਾਟਾ ਅਣਵਿਆਹੇ ਹਨ। ਇੱਥੇ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਚਾਰ ਵਾਰ ਵਿਆਹ ਕਰਨ ਬਾਰੇ ਸੋਚਿਆ ਪਰ ਫਿਰ ਵੀ ਉਹ ਨਹੀਂ ਕਰ ਸਕੇ।



ਪਿਤਾ ਨਾਲ ਕਿਸ ਮੁੱਦੇ 'ਤੇ ਹੋਇਆ ਸੀ ਮਤਭੇਦ?


ਰਤਨ ਟਾਟਾ ਨੇ 'ਹਿਊਮਨਜ਼ ਆਫ ਬੰਬੇ' ਨੂੰ ਦਿੱਤੇ ਇੰਟਰਵਿਊ 'ਚ ਆਪਣੇ ਪਿਤਾ ਨਾਲ ਮਤਭੇਦਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਸੀ। ਉਹ ਆਪਣੇ ਪਿਤਾ ਨਵਲ ਟਾਟਾ ਦੇ ਬਹੁਤੇ ਨੇੜੇ ਨਹੀਂ ਸਨ, ਕਈ ਗੱਲਾਂ 'ਤੇ ਦੋਵਾਂ ਵਿਚਾਲੇ ਮਤਭੇਦ ਸਨ। ਉਹ ਬਚਪਨ ਵਿੱਚ ਵਾਇਲਨ ਸਿੱਖਣਾ ਚਾਹੁੰਦੇ ਸੀ, ਪਰ ਉਨ੍ਹਾਂ ਦੇ ਪਿਤਾ ਚਾਹੁੰਦੇ ਸੀ ਕਿ ਉਹ ਪਿਆਨੋ ਸਿੱਖਣ। ਇਸ 'ਤੇ ਦੋਵਾਂ ਵਿਚਾਲੇ ਮਤਭੇਦ ਰਹਿੰਦੇ ਸਨ। ਇਸ ਤੋਂ ਇਲਾਵਾ ਟਾਟਾ ਚਾਹੁੰਦੇ ਸਨ ਕਿ ਉਹ ਪੜ੍ਹਾਈ ਲਈ ਅਮਰੀਕਾ ਜਾਣ, ਜਦੋਂ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਬ੍ਰਿਟੇਨ ਭੇਜਣਾ ਚਾਹੁੰਦੇ ਸਨ। ਟਾਟਾ ਖੁਦ ਆਰਕੀਟੈਕਟ ਬਣਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇੰਜੀਨੀਅਰ ਬਣਨ 'ਤੇ ਜ਼ੋਰ ਦਿੱਤਾ ਸੀ।


ਜੇਕਰ ਭਾਰਤ-ਚੀਨ ਜੰਗ ਨਾ ਹੋਈ ਹੁੰਦੀ ਤਾਂ ਟਾਟਾ ਦਾ ਵਿਆਹ ਹੋ ਜਾਣਾ ਸੀ


ਉਨ੍ਹਾਂ ਨੇ ਇੱਕ ਵਾਰ ਮੰਨਿਆ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਲਾਸ ਏਂਜਲਸ ਵਿੱਚ ਕੰਮ ਕਰਦੇ ਸੀ, ਤਾਂ ਉਨ੍ਹਾਂ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਸੀ, ਪਰ 1962 ਦੀ ਭਾਰਤ-ਚੀਨ ਜੰਗ ਦੇ ਕਾਰਨ ਲੜਕੀ ਦੇ ਮਾਤਾ-ਪਿਤਾ ਉਨ੍ਹਾਂ ਨੂੰ ਭਾਰਤ ਨਹੀਂ ਭੇਜਣਾ ਚਾਹੁੰਦੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ। ਇਸ ਤੋਂ ਬਾਅਦ ਰਤਨ ਟਾਟਾ ਕਾਰੋਬਾਰੀ ਦੁਨੀਆ 'ਚ ਰੁੱਝ ਗਏ ਅਤੇ ਫਿਰ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚਣ ਦਾ ਮੌਕਾ ਨਹੀਂ ਮਿਲਿਆ।


ਇਹ ਵੀ ਪੜ੍ਹੋ: ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ


ਸਾਲ 1991 ਵਿੱਚ ਰਤਨ ਟਾਟਾ ਪਹਿਲੀ ਵਾਰ ਟਾਟਾ ਸੰਨਜ਼ ਦੇ ਚੇਅਰਮੈਨ ਬਣੇ। ਇਸ ਤੋਂ ਪਹਿਲਾਂ ਜੇਆਰਡੀ ਟਾਟਾ ਕੰਪਨੀ ਦੇ ਚੇਅਰਮੈਨ ਸਨ। ਜੇਆਰਡੀ ਨੇ ਕੰਪਨੀ ਦੀ ਪੂਰੀ ਕਮਾਂਡ ਸਿਰਫ਼ ਤਿੰਨ ਲੋਕਾਂ ਨੂੰ ਦਿੱਤੀ ਸੀ। ਇਹ ਤਿੰਨੇ ਹੀ ਸਾਰੇ ਫੈਸਲੇ ਲੈਂਦੇ ਸਨ। ਜਦੋਂ ਰਤਨ ਟਾਟਾ ਚੇਅਰਮੈਨ ਬਣੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਹਟਾ ਕੇ ਕੰਪਨੀ ਦੀ ਲੀਡਰਸ਼ਿਪ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਤਿੰਨਾਂ ਨੇ ਕੰਪਨੀ 'ਤੇ ਕਬਜ਼ਾ ਕਰ ਲਿਆ ਹੈ।



ਰਤਨ ਟਾਟਾ ਇੱਕ ਰਿਟਾਇਰਮੈਂਟ ਨੀਤੀ ਲੈ ਕੇ ਆਏ ਸਨ। ਜਿਸ ਦੇ ਤਹਿਤ ਕਿਸੇ ਵੀ ਡਾਇਰੈਕਟਰ ਨੂੰ 75 ਸਾਲ ਦੀ ਉਮਰ ਤੋਂ ਬਾਅਦ ਕੰਪਨੀ ਦੇ ਬੋਰਡ ਤੋਂ ਹਟਾਉਣਾ ਹੋਵੇਗਾ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਪਹਿਲੇ ਤਿੰਨਾਂ ਨੂੰ ਅਸਤੀਫਾ ਦੇਣਾ ਪਿਆ।


ਤੁਹਾਨੂੰ ਦੱਸ ਦਈਏ ਕਿ 2009 ਵਿੱਚ ਉਨ੍ਹਾਂ ਨੇ ਸਭ ਤੋਂ ਸਸਤੀ ਕਾਰ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਭਾਰਤ ਦਾ ਮੱਧ ਵਰਗ ਖਰੀਦ ਸਕੇ। ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ ਅਤੇ 1 ਲੱਖ ਰੁਪਏ ਵਿੱਚ ਟਾਟਾ ਨੈਨੋ ਲਾਂਚ ਕੀਤੀ। ਉਹ ਆਪਣੇ ਚੈਰਿਟੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਅਗਵਾਈ ਵਿੱਚ, ਟਾਟਾ ਗਰੁੱਪ ਨੇ ਭਾਰਤ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਾਰਨੇਲ ਯੂਨੀਵਰਸਿਟੀ ਵਿੱਚ $28 ਮਿਲੀਅਨ ਟਾਟਾ ਸਕਾਲਰਸ਼ਿਪ ਫੰਡ ਦੀ ਸ਼ੁਰੂਆਤ ਕੀਤੀ।


ਇਹ ਵੀ ਪੜ੍ਹੋ: ਦਿੱਗਜ ਕਾਰੋਬਾਰੀ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ