ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ਲਈ ਮੁੜ ਕੁਝ ਐਲਾਨ ਕੀਤੇ ਹਨ। RBI ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਅੱਜ ਇਹ ਐਲਾਨ ਕੀਤੇ।


ਰਿਵਰਸ ਰੈਪੋ ਰੇਟ 'ਚ 0.25 ਫੀਸਦੀ ਦੀ ਕਟੌਤੀ।

ਰਿਵਰਸ ਰੈਪੋ ਰੇਟ 4 ਫੀਸਦੀ ਤੋਂ ਘਟਾ ਕੇ 3.75 ਫੀਸਦੀ ਕੀਤਾ।

ਇਸ ਨਾਲ ਬੈਂਕ ਰਿਜ਼ਰਵ ਬੈਂਕ ਵਿੱਚ ਪੈਸਾ ਰੱਖਣ ਦੀ ਬਜਾਏ ਲੋਕਾਂ ਨੂੰ ਵੱਧ ਕਰਜ਼ ਦੇ ਸਕਣਗੇ।

ਰੈਪੋ ਰੇਟ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ। ਇਹ 4.4 ਫੀਸਦੀ ਬਰਕਰਾਰ ਰਹੇਗੀ।

ਨਾਬਾਰਡ ਨੂੰ 25,000 ਕਰੋੜ ਦੀ ਮਦਦ ਦਿੱਤੀ ਜਾਏਗੀ।

ਨੈਸ਼ਨਲ ਹਾਊਸਿੰਗ ਬੈਂਕ ਨੂੰ 10 ਹਜ਼ਾਰ ਕਰੋੜ ਰੁਪਏ ਦੀ ਮਦਦ ਦਿੱਤੀ ਜਾਏਗੀ।

SIDBI ਨੂੰ 15 ਹਜ਼ਾਰ ਕਰੋੜ ਰੁਪਏ ਦੀ ਮਦਦ ਦਿੱਤੀ ਜਾਏਗੀ।

TLTRO-2 ਦੀ ਅੱਜ ਤੋਂ ਸ਼ੁਰੂਆਤ ਹੋਏਗੀ। ਟੀਚੇ ਵਾਲੇ ਲਾਂਗ ਟਰਮ ਰੈਪੋ ਆਪ੍ਰੇਸ਼ਨਜ਼ ਯਾਨੀ TLTRO ਤਹਿਤ 50,000 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਜਾਵੇਗੀ।

25,000 ਕੋੜ ਰੁਪਏ ਦੇ TLTRO ਦੀ ਬੋਲੀ ਅੱਜ ਮੰਗੀ ਜਾਏਗੀ।