ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਕਾਰ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਮੌਜੂਦਾ ਕੋਰੋਨਾ ਦੀ ਸਥਿਤੀ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ। ਖ਼ਾਸ ਕਰਕੇ ਨਾਗਰਿਕਾਂ, ਵਪਾਰਕ ਸੰਸਥਾਵਾਂ ਤੇ ਦੂਜੀ ਲਹਿਰ ਤੋਂ ਪ੍ਰਭਾਵਿਤ ਸੰਸਥਾਵਾਂ ਲਈ ਆਪਣੇ ਨਿਯੰਤਰਣ ਅਧੀਨ ਸਾਰੇ ਸਰੋਤ ਤੇ ਉਪਕਰਣ ਤੈਨਾਤ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਅਰਥਚਾਰੇ 'ਚ ਸੁਧਾਰ ਹੋਣਾ ਸ਼ੁਰੂ ਹੋਇਆ ਸੀ, ਪਰ ਦੂਜੀ ਲਹਿਰ ਨੇ ਇਕ ਵਾਰ ਫਿਰ ਸੰਕਟ ਪੈਦਾ ਕਰ ਦਿੱਤਾ ਹੈ। ਸਾਨੂੰ ਵਾਇਰਸ ਨਾਲ ਲੜਨ ਲਈ ਆਪਣੇ ਸਰੋਤਾਂ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਰਨਾ ਹੋਵੇਗਾ।

ਭਾਰਤੀ ਅਰਥਚਾਰੇ ਬਾਰੇ ਸ਼ਕਤੀਕਾਂਤ ਦਾਸ ਨੇ ਕਿਹਾ, "ਗਲੋਬਲ ਇਕੋਨਾਮੀ 'ਚ ਸੁਧਾਰ ਦੇ ਸੰਕੇਤ ਹਨ। ਭਾਰਤੀ ਅਰਥਚਾਰਾ ਵੀ ਦਬਾਅ ਤੋਂ ਉੱਭਰਦਾ ਨਜ਼ਰ ਆ ਰਿਹਾ ਹੈ। ਕੋਵਿਡ ਸੰਕਟ ਤੋਂ ਬਾਹਰ ਆਉਣ ਦੀ ਭਾਰਤ ਦੀ ਯੋਗਤਾ 'ਤੇ ਭਰੋਸਾ ਹੈ। ਪੇਂਡੂ ਮੰਗ ਨੂੰ ਮਜ਼ਬੂਤ ਰੱਖਣ ਲਈ ਵਧੀਆ ਕੋਸ਼ਿਸ਼ਾਂ ਦੀ ਉਮੀਦ ਹੈ। ਮੈਨੂਫ਼ੈਕਚਰਿੰਗ ਯੂਨਿਟਾਂ 'ਚ ਹੌਲੀ-ਹੌਲੀ ਬਰੇਕ ਲੱਗਦੀ ਨਜ਼ਰ ਆ ਰਹੀ ਹੈ। ਟਰੈਕਟਰ ਸੈਗਮੈਂਟ 'ਚ ਆਈ ਤੇਜ਼ੀ ਬਰਕਰਾਰ ਹੈ। ਹਾਲਾਂਕਿ ਅਪ੍ਰੈਲ 'ਚ ਆਟੋ ਰਜਿਸਟ੍ਰੇਸ਼ਨ 'ਚ ਕਮੀ ਆਈ ਹੈ। ਕੋਵਿਡ ਪਾਬੰਦੀਆਂ ਦੇ ਬਾਵਜੂਦ ਕਾਰੋਬਾਰਾਂ ਨੇ ਜੂਝਣਾ ਸਿੱਖ ਲਿਆ ਹੈ।

ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਦੀ ਲਾਗ ਦੇ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਕੇਸ ਸਾਹਮਣੇ ਆ ਰਹੇ ਹਨ। ਇਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ