ਹੈਦਰਾਬਾਦ: ਕੋਰੋਨਾ ਦੇ ਵੱਧ ਰਹੇ ਖਤਰੇ ਦੇ ਵਿਚਕਾਰ, ਹੁਣ ਇਸਦੇ ਲੱਛਣ ਜਾਨਵਰਾਂ ਵਿੱਚ ਵੀ ਦਿਖਾਈ ਦੇ ਰਹੇ ਹਨ। ਹੈਦਰਾਬਾਦ ਦੇ ਨਹਿਰੂ ਜੁਆਲੋਜੀਕਲ ਪਾਰਕ ਵਿੱਚ ਰੱਖੇ ਗਏ 8 ਏਸ਼ੀਆਟਿਕ ਸ਼ੇਰ SARS-COV2 2 ਵਾਇਰਸ ਟੈਸਟ ਨਾਲ ਪੌਜ਼ੇਟਿਵ ਟੈਸਟ ਪਾਏ ਗਏ ਹਨ। ਉਨ੍ਹਾਂ ਵਿਚੋਂ ਚਾਰ ਸ਼ੇਰ ਅਤੇ ਬਾਕੀ ਸ਼ੇਰਨੀ ਹਨ। ਚਿੜੀਆਘਰ ਵਿਚ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ।



ਇਹ ਪਤਾ ਲੱਗਿਆ ਹੈ ਕਿ ਸੈਂਟਰ ਫਾਰ ਸੈਲੂਲਰ ਐਂਡ ਮੋਲਕੁਲਰ ਬਾਇਓਲੋਜੀ (ਸੀਸੀਐਮਬੀ) ਨੇ 29 ਅਪ੍ਰੈਲ ਨੂੰ ਨਹਿਰੂ ਜੂਲੋਜਿਕਲ ਪਾਰਕ ਦੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਆਰਟੀ-ਪੀਸੀਆਰ ਟੈਸਟ ਵਿੱਚ 8 ਸ਼ੇਰ ਪੌਜ਼ੇਟਿਵ ਪਾਏ ਗਏ ਹਨ।


 


 




ਨਹਿਰੂ ਜੁਆਲੋਜੀਕਲ ਪਾਰਕ ਦੇ ਡਾਇਰੈਕਟਰ ਡਾ: ਸਿਧਾਨੰਦ ਕੁਕਰੇਤੀ ਦਾ ਕਹਿਣਾ ਹੈ ਕਿ ਸ਼ੇਰਾਂ 'ਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ। ਉਸਨੇ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਇਨ੍ਹਾਂ ਸ਼ੇਰਾਂ ਦੀ ਆਰਟੀ-ਪੀਸੀਆਰ ਰਿਪੋਰਟ ਸੀਸੀਐਮਬੀ ਤੋਂ ਨਹੀਂ ਮਿਲੀਹੈ। ਇਹ ਜਾਣਕਾਰੀ ਰਿਪੋਰਟ ਮਿਲਣ ਤੋਂ ਬਾਅਦ ਦਿੱਤੀ ਜਾਵੇਗੀ। ਸੂਤਰ ਦੱਸਦੇ ਹਨ ਕਿ 24 ਅਪ੍ਰੈਲ ਨੂੰ ਵੈਟਰਨਰੀ ਡਾਕਟਰਾਂ ਨੇ ਇਨ੍ਹਾਂ ਜਾਨਵਰਾਂ ਵਿੱਚ ਕੋਰੋਨਾ ਦੇ ਲੱਛਣ ਵੇਖੇ ਸਨ। ਉਦਾਹਰਣ ਵਜੋਂ, ਇਨ੍ਹਾਂ ਜਾਨਵਰਾਂ ਵਿੱਚ ਭੁੱਖ, ਨੱਕ ਚੋਂ ਪਾਣੀ ਵਗਣਾ ਦੀ ਸ਼ਿਕਾਇਤ ਕੀਤੀ ਗਈ। ਨਹਿਰੂ ਜੁਆਲੋਜਿਕਲ ਪਾਰਕ ਵਿਚ ਲਗਭਗ 10 ਸਾਲ ਦੀ ਉਮਰ ਦੇ 12 ਸ਼ੇਰ ਹਨ।



ਅੱਠ ਸ਼ੇਰਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਪਾਏ ਜਾਣ ਤੋਂ ਬਾਅਦ ਨਹਿਰੂ ਜੁਆਲੋਜਿਕਲ ਪਾਰਕ ਨੂੰ ਆਮ ਲੋਕਾਂ ਲਈ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪਾਰਕ ਕਾਫ਼ੀ ਸੰਘਣੀ ਆਬਾਦੀ ਦੇ ਮੱਧ ਵਿਚ ਸਥਿਤ ਹੈ। ਇਸ ਲਈ, ਇਹ ਮੰਨਿਆ ਜਾਂਦਾ ਹੈ ਕਿ ਆਸ ਪਾਸ ਦੇ ਲੋਕਾਂ ਨਾਲ ਸੰਪਰਕ ਕਰਕੇ ਸ਼ੇਰ ਸੰਕਰਮਿਤ ਹੋ ਗਏ ਹਨ।ਜ਼ੂ ਵਿਚ ਕੰਮ ਕਰ ਰਹੇ 25 ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਸੀ, ਇਸ ਲਈ ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ੇਰਾਂ ਦੇ ਦੇਖਭਾਲ ਕਰਨ ਵਾਲੇ ਸ਼ੇਰ ਸੰਕਰਮਿਤ ਹੋਏ ਹਨ।