ਸੋਨੀਪਤ: ਕੋਰੋਨਾਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਰੋਕਣ ਲਈ ਤੇ ਇਸ ਦੀ ਚੇਨ ਨੂੰ ਤੇੜਨ ਲਈ ਹਰਿਆਣਾ ਸਰਕਾਰ ਨੇ ਸੂਬੇ ਭਰ ਵਿੱਚ 7 ਦਿਨਾਂ ਦਾ ਮੁਕੰਮਲ ਲੌਕਡਾਊਨ ਲਾਗੂ ਕੀਤਾ ਹੋਇਆ ਹੈ ਪਰ ਇਸ ਲੌਕਡਾਊਨ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦਿੰਦਾ। ਸੋਨੀਪਤ ਵਿੱਚ ਲੌਕਡਾਊਨ ਦੌਰਾਨ ਸ਼ਰਾਬ ਵਿਕਰੀ ਹੋ ਰਹੀ ਹੈ ਤੇ ਦੂਜੇ ਪਾਸੇ ਸੋਨੀਪਤ ਦੇ ਰਾਈ ਵਿੱਚ ਲੋਕਾਂ ਦੀ ਭੀੜ ਆਮ ਦਿਖਾਈ ਦਿੱਤੀ। ਇਸ ਤੋਂ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਕਿ ਉਹ ਕਿਸ ਢੰਗ ਨਾਲ ਲੌਕਡਾਊਨ ਦਾ ਪਾਲਣ ਕਰਵਾ ਰਹੀ ਹੈ। ਹਾਲਾਂਕਿ ਐਸਪੀ ਸੋਨੀਪਤ ਨੇ ਦਾਅਵਾ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਏਗੀ।
ਸੋਨੀਪਤ ਵਿੱਚ ਸ਼ਰਾਬ ਕਾਰੋਬਾਰੀ ਬੇਖੌਫ ਹਨ ਅਤੇ ਲੌਕਡਾਊਨ ਦੇ ਵਿੱਚ ਵੀ ਉਹ ਧੜੱਲੇ ਨਾਲ ਸ਼ਰਾਬ ਵੇਚ ਰਹੇ ਹਨ।ਕੋਈ ਸ਼ਟਰ ਦੇ ਹੇਠਾਂ ਦੀ ਸ਼ਰਾਬ ਵੇਚ ਰਿਹਾ ਹੈ ਅਤੇ ਕੋਈ ਕੰਧ ਤੋੜ ਕਿ ਵਿੱਚੋਂ ਦੀ ਬੋਤਲਾਂ ਫੜ੍ਹਾ ਰਿਹਾ ਹੈ। ਸ਼ਰਾਬ ਕਾਰੋਬਾਰੀ ਮੋਟਾ ਮੁਨਾਫਾ ਕਮਾ ਰਹੇ ਹਨ।ਪਰ ਬਾਕੀ ਕਾਰੋਬਾਰਾਂ ਦੀ ਤਰ੍ਹਾਂ ਇਨ੍ਹਾਂ ਸ਼ਰਾਬ ਠੇਕਿਆਂ ਤੇ ਕੋਈ ਲਗਾਮ ਲਾਉਣ ਵਾਲਾ ਨਹੀਂ ਹੈ। ਇਸ ਸਬੰਧੀ ਜਦੋਂ ਆਬਕਾਰੀ ਵਿਭਾਗ ਦੀ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਸਵਾਲਾਂ ਦਾ ਜਵਾਬ ਨਾ ਦਿੱਤਾ ਅਤੇ ਫੇਰ ਉਨ੍ਹਾਂ ਭਰੋਸਾ ਦਿੱਤਾ ਕਿ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਦੀ ਢਿੱਲ ਕਰਕੇ ਹੀ ਲੋਕ ਲੌਕਡਾਊਨ ਵਿੱਚ ਵੀ ਖੱਲ੍ਹੇਆਮ ਘੁੰਮ ਰਹੇ ਹਨ। ਸ਼ਰਾਬ ਵਿਕਰੀ ਜਾਰੀ ਹੈ ਪਰ ਬਿਆਨਾਂ ਵਿੱਚ ਪੂਰਨ ਲੌਕਡਾਊਨ ਹੈ। ਹੁਣ ਵੇਖਣਾ ਹੋਏਗਾ ਕਿ ਪ੍ਰਸ਼ਾਸਨ ਸ਼ਰਾਬ ਠੇਕਿਆਂ ਨੂੰ ਬੰਦ ਕਰਦੀ ਹੈ ਜਾਂ ਫਿਰ ਇਹ ਸਿਲਸਿਲਾ ਇਦਾਂ ਹੀ ਜਾਰੀ ਰਹਿੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ