ਮੁੰਬਈ: ਨੈਸ਼ਨਲ ਇਲੈਕਟ੍ਰੋਨਿਕਸ ਫੰਡਸ ਟਰਾਂਸਫਰ (NEFT) ਜ਼ਰੀਏ ਦਸੰਬਰ ਤੋਂ 24 ਘੰਟੇ ਫੰਡ ਟਰਾਂਸਫਰ ਦੀ ਸੁਵਿਧਾ ਸ਼ੁਰੂ ਹੋ ਜਾਏਗੀ। ਆਰਬੀਆਈ ਨੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਬੜ੍ਹਾਵਾ ਦੇਣ ਲਈ ਇਹ ਫੈਸਲਾ ਕੀਤਾ ਹੈ।


ਮੌਜੂਦਾ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਬਾਕੀ ਦਿਨ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਐਨਈਐਫਟੀ ਜ਼ਰੀਏ ਆਨਲਾਈਨ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਇੱਕ ਦਿਨ ਵਿੱਚ 2 ਲੱਖ ਰੁਪਏ ਤਕ ਟਰਾਂਸਫਰ ਕੀਤੇ ਜਾ ਸਕਦੇ ਹਨ। ਆਰਬੀਆਈ ਨੇ ਜੂਨ ਦੀ ਮੁਦਰਾ ਨੀਤੀ ਸਮੀਖਿਆ ਬੈਠਕ ਵਿੱਚ ਆਰਟੀਜੀਐਸ ਤੇ ਐਨਈਐਫਟੀ ਦੀਆਂ ਫੀਸਾਂ ਖ਼ਤਮ ਕਰਨ ਦਾ ਫੈਸਲਾ ਕੀਤਾ ਸੀ। ਆਰਬੀਆਈ ਦੇ ਅੰਕੜਿਆਂ ਮੁਤਾਬਕ ਇਸ ਸਾਲ ਅਪਰੈਲ ਵਿੱਚ ਐਨਈਐਫਟੀ ਦੁਆਰਾ 20.34 ਕਰੋੜ ਟਰਾਂਜੈਕਸ਼ਨ ਹੋਈਆਂ ਸੀ।


ਆਰਬੀਆਈ ਨੇ ਏਟੀਐਮ ਦੇ ਖਰਚਿਆਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਸੀਈਓ ਇਸ ਕਮੇਟੀ ਦੇ ਚੇਅਰਮੈਨ ਹਨ। ਇਹ ਕਮੇਟੀ ਏਟੀਐਮ ਖਰਚਿਆਂ ਸਬੰਧੀ ਪੂਰੀ ਸਥਿਤੀ ਦੀ ਪੜਤਾਲ ਕਰੇਗੀ। ਆਰਬੀਆਈ ਨੇ ਇਹ ਫੈਸਲਾ ਜੂਨ ਦੀ ਸਮੀਖਿਆ ਬੈਠਕ ਵਿੱਚ ਵੀ ਲਿਆ ਸੀ। ਆਰਬੀਆਈ ਨੇ ਕਿਹਾ ਸੀ ਕਿ ਏਟੀਐਮ ਉੱਤੇ ਲੱਗਣ ਵਾਲੇ ਦੋਸ਼ਾਂ ਵਿੱਚ ਤਬਦੀਲੀ ਦੀ ਨਿਰੰਤਰ ਮੰਗ ਕੀਤੀ ਜਾ ਰਹੀ ਹੈ।