ਨਵੀਂ ਦਿੱਲੀ: ਹਾਲ ਹੀ ‘ਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਕਮਾਨ ਸੰਭਾਲਣ ਵਾਲੇ ਗਵਰਨਰ ਸ਼ਕਤੀਕਾਂਤ ਦਾਸ ਦੇ ਕਾਰਜਕਾਲ ‘ਚ ਕਰੰਸੀ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਆਰਬੀਆਈ ਜਲਦੀ ਹੀ 20 ਰੁਪਏ ਦੇ ਨਵੇਂ ਨੋਟ ਨੂੰ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਫੀਚਰ ਹੁਣ ਵਾਲੇ ਨੋਟ ਤੋਂ ਵੱਖਰੇ ਹੋਣਗੇ।
ਯਾਨੀ ਨਵੇਂ ਸਾਲ ‘ਚ ਤੁਹਾਡੇ ਹੱਥ 20 ਰੁਪਏ ਦਾ ਨਵਾਂ ਨੋਟ ਆ ਸਕਦਾ ਹੈ। ਕੇਂਦਰੀ ਬੈਂਕ ਨੇ ਇੱਕ ਦਸਤਾਵੇਜ਼ ‘ਚ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਪੁਰਾਣੇ ਨੋਟ ਵੀ ਚਲਣ ‘ਚ ਰਹਿਣਗੇ। ਇਸ ਤੋਂ ਪਹਿਲਾਂ ਆਰਬੀਆਈ 10,50, 100, 200, 500 ਤੇ 2000 ਰੁਪਏ ਦੇ ਨੋਟਾਂ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕਰ ਚੁੱਕਿਆ ਹੈ।
20 ਰੁਪਏ ਦੇ ਨਵੇਂ ਨੋਟ ਸਾਈਜ਼ ਤੇ ਡਿਜ਼ਾਇਨ ‘ਚ ਵੱਖਰੇ ਹੋਣਗੇ। ਆਰਬੀਆਈ ਦੇ ਡਾਟਾ ਮੁਤਾਬਕ 31 ਮਾਰਚ 2016 ਤਕ 20 ਰੁਪਏ ਦੇ ਨੋਟਾਂ ਦੀ ਗਿਣਤੀ 4.92 ਅਰਬ ਸੀ, ਜੋ ਮਾਰਚ 2018 ਤਕ 10 ਅਰਬ ਹੋ ਗਈ।