ਨਵੀਂ ਦਿੱਲੀ: ਕੇਂਦਰੀ ਆਵਾਜਾਈ ਮੰਤਰਾਲੇ ਨੇ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ 'ਚ ਪੁਰਾਣੇ ਵਾਹਨਾ ਦੇ ਕੰਮਕਾਜ ਨਾਲ ਜੁੜੀ ਫੀਸ ਵਧਾ ਦਿੱਤੀ ਹੈ। ਇਹ ਕਦਮ ਕੇਂਦਰ ਸਰਕਾਰ ਦੇ ਵਹੀਕਲ ਸਕ੍ਰੇਪੇਜ ਪਾਲਿਸੀ ਤਹਿਤ ਚੁੱਕਿਆ ਗਿਆ ਹੈ। ਇਸ ਤਹਿਤ ਜੇਕਰ ਤੁਹਾਡੇ ਕੋਲ ਵੀ 15 ਸਾਲ ਤੋਂ ਜ਼ਿਆਦਾ ਪੁਰਾਣੀ ਗੱਡੀ ਹੈ ਤਾਂ ਉਸ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ RC ਰੀਨਿਊ ਕਰਾਉਣ ਲਈ ਤੁਹਾਨੂੰ ਪੰਜ ਹਜ਼ਾਰ ਰੁਪਏ ਤਕ ਖਰਚਣੇ ਪੈ ਸਕਦੇ ਹਨ।


8 ਗੁਣਾ ਵਧ ਸਕਦੀ ਫੀਸ


ਇਸ ਸਾਲ ਅਕਤੂਬਰ ਤੋਂ ਬਾਅਦ ਤੁਹਾਡੇ ਆਰਸੀ ਰੀਨਿਊ ਲਈ ਆਮ ਫੀਸ ਤੋਂ ਕਰੀਬ ਅੱਠ ਗੁਣਾ ਜ਼ਿਆਦਾ ਫੀਸ ਦੇਣੀ ਪੈ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣੀ ਬਾਈਕ ਦੀ ਰਜਿਸਟ੍ਰੇਸ਼ਨ ਲਈ 300 ਰੁਪਏ ਦੀ ਬਜਾਇ ਅਕਤੂਬਰ ਤੋਂ ਬਾਅਦ 1000 ਰੁਪਏ ਤਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਉੱਥੇ ਹੀ 15 ਸਾਲ ਤੋਂ ਪੁਰਾਣੇ ਕਮਰਸ਼ੀਅਲ ਵਹੀਕਲ ਯਾਨੀ ਬੱਸ ਤੇ ਟਰੱਕ ਦੀ ਫਿੱਟਨੈਸ ਰੀਨਿਊਲ ਸਰਟੀਫਿਕੇਟ ਲਈ ਹੁਣ ਦੇ ਮੁਕਾਬਲੇ 21 ਗੁਣਾ ਜ਼ਿਆਦਾ ਯਾਨੀ 12,500 ਰੁਪਏ ਦੇਣੇ ਪੈ ਸਕਦੇ ਹਨ।


ਦੇਣੀ ਪਵੇਗੀ ਪਨੈਲਟੀ


ਇਸ ਪ੍ਰਪੋਜ਼ਲ ਦੇ ਮੁਤਾਬਕ ਨਿੱਜੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਾਉਣ 'ਚ ਦੇਰੀ ਤੇ ਹਰ ਮਹੀਨੇ 300 ਤੋਂ 500 ਰੁਪਏ ਦੀ ਪੈਨਲਟੀ ਵੀ ਦੇਣੀ ਪੈ ਸਕਦੀ ਹੈ। ਏਨਾ ਹੀ ਨਹੀਂ ਕਮਰਸ਼ੀਅਲ ਵਹੀਕਲਸ ਲਈ ਫਿੱਟਨੈਸ ਸਰਟੀਫਿਕੇਟ ਰੀਨਿਊਲ 'ਚ ਦੇਰੀ ਹੋਣ 'ਤੇ ਹਰ ਦਿਨ 50 ਰੁਪਏ ਦੀ ਪੈਨਲਟੀ ਦੇਣੀ ਪੈ ਸਕਦੀ ਹੈ।


ਟੈਸਟ 'ਚ ਫੇਲ੍ਹ ਹੋਣ ਵਾਲੇ ਵਾਹਨ ਕੀਤੇ ਜਾਣਗੇ ਸਕ੍ਰੈਪ


ਪ੍ਰਾਈਵੇਟ ਵਹੀਕਲ ਮਾਲਕਾਂ ਨੂੰ 15 ਸਾਲ ਤੋਂ ਬਾਅਦ ਹਰ ਪੰਜ ਸਾਲ 'ਚ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਰੀਨਿਊ ਕਰਾਉਣਾ ਪੈਂਦਾ ਹੈ। ਇਸ ਤਰ੍ਹਾਂ ਕਮਰਸ਼ੀਅਲ ਵਹੀਕਲਸ ਨੂੰ ਹਰ ਅੱਠ ਸਾਲ ਤੋਂ ਬਾਅਦ ਸਾਲਾਨਾ ਫਿਟਨੈਸ ਸਰਟੀਫਿਕੇਟ ਰੀਨਿਊ ਕਰਾਉਣਾ ਪੈ ਸਕਦਾ ਹੈ। ਜੋ ਵਾਹਨ ਫਿਟਨੈਸ ਟੈਸਟ 'ਚ ਪਾਸ ਨਹੀਂ ਹੋਣਗੇ। ਉਨ੍ਹਾਂ ਨੂੰ ਵਹੀਕਲ ਸਕ੍ਰੈਪ 'ਚ ਪਾਇਆ ਜਾਏਗਾ। ਇਸ ਦੇ ਲਈ ਸੜਕ ਆਵਾਜਾਈ ਮੰਤਰਾਲਾ ਇਕ ਡ੍ਰਾਫਟ ਲੈਕੇ ਆ ਰਿਹਾ ਹੈ।


Car loan Information:

Calculate Car Loan EMI