ਨਵੀਂ ਦਿੱਲੀ: ਭਾਰਤ ’ਚ ਇੱਕ ਦਿਨ ਵਿੱਚ ਸਭ ਤੋਂ ਤੇਜ਼ ਵੈਕਸੀਨ ਲਗਾਉਣ ਦਾ ਕੰਮ ਕੀਤਾ ਗਿਆ ਹੈ। ਦੁਪਹਿਰ 1:30 ਵਜੇ ਤੱਕ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁੱਕੇ ਹਨ। ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ। ਮਾਂਡਵੀਆ ਨੇ ਟਵੀਟ ਕੀਤਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਦੇਸ਼ ਨੇ 1 ਕਰੋੜ ਵੈਕਸੀਨ ਲਾਉਣ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਦੁਪਹਿਰ 1:30 ਵਜੇ ਤੱਕ ਦਾ ਸਭ ਤੋਂ ਤੇਜ਼ ਹੈ।" ਉਨ੍ਹਾਂ ਅੱਗੇ ਕਿਹਾ ਕਿ ਅਸੀਂ ਟੀਕੇ ਲਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਰੱਖ ਰਹੇ ਹਾਂ।
ਮੰਤਰੀ ਮਾਂਡਵੀਆ ਨੇ ਆਪਣੇ ਟਵੀਟ ਵਿੱਚ ਲਿਖਿਆ, 'ਮੈਨੂੰ ਯਕੀਨ ਹੈ ਕਿ ਅੱਜ ਅਸੀਂ ਸਾਰੇ ਟੀਕਾਕਰਣ ਦਾ ਇੱਕ ਨਵਾਂ ਰਿਕਾਰਡ ਬਣਾਵਾਂਗੇ ਅਤੇ ਇਸ ਨੂੰ ਪੀਐਮ ਮੋਦੀ ਨੂੰ ਇੱਕ ਤੋਹਫ਼ੇ ਵਜੋਂ ਦੇਵਾਂਗੇ।' ਤੁਹਾਨੂੰ ਦੱਸ ਦੇਈਏ ਕਿ ਅੱਜ ਪੀਐਮ ਮੋਦੀ ਦਾ ਜਨਮ ਦਿਨ ਹੈ ਅਤੇ ਭਾਜਪਾ ਨੇ ਇਸ ਦਿਨ ਵੱਧ ਤੋਂ ਵੱਧ ਟੀਕੇ ਲਗਾਉਣ ਦਾ ਟੀਚਾ ਰੱਖਿਆ ਹੈ। 1.50 ਤੋਂ 2 ਕਰੋੜ ਲੋਕਾਂ ਨੂੰ ਟੀਕਾ ਲਗਾ ਕੇ ਪੀਐਮ ਮੋਦੀ ਨੂੰ ਤੋਹਫ਼ੇ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਹੁਣ ਤੱਕ 78 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ਵਿੱਚ ਟੀਕਾਕਰਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ 31 ਅਗਸਤ ਨੂੰ, ਭਾਰਤ ਨੇ 1.30 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਹਨ, ਜੋ ਕਿ ਇੱਕ ਦਿਨ ਵਿੱਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਉਚੇਰਾ ਟੀਕਾਕਰਣ ਹੈ। ਭਾਰਤ ਨੇ ਇਸ ਸਾਲ 27 ਅਗਸਤ ਨੂੰ ਪਹਿਲੀ ਵਾਰ ਇੱਕ ਕਰੋੜ ਖੁਰਾਕਾਂ ਦੇਣ ਦਾ ਵੱਡਾ ਰਿਕਾਰਡ ਹਾਸਲ ਕੀਤਾ ਸੀ। ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਕੱਲ੍ਹ ਟਵੀਟ ਕਰਕੇ ਲੋਕਾਂ ਨੂੰ ਵੈਕਸੀਨ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਚਲੋ #VaccineSeva ਕਰੀਏ ਅਤੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਈ ਹੈ, ਉਰਕ ਵਅ ਅਤੇ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਤੋਹਫ਼ਾ ਦਿਓ।'
ਆਪਣੇ ਟੀਚੇ ਨੂੰ ਹਾਸਲ ਕਰਨ ਲਈ, ਭਾਜਪਾ ਨੇ ਇਹ ਸੁਨਿਸ਼ਚਿਤ ਕਰਨ ਲਈ ਸਿਹਤ ਵਲੰਟੀਅਰਾਂ ਦੀ ਮਦਦ ਲਈ ਸੀ ਕਿ ਦਿਨ ਦੇ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਕੋਵਿਡ-19 ਟੀਕੇ ਲਗਵਾਏ ਜਾਣ। ਭਾਜਪਾ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਦਿਨ ਨੂੰ ਇਤਿਹਾਸ ਵਿੱਚ ਦਰਜ ਹੁੰਦਾ ਵੇਖਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ: Smartphone Tips: ਜੇ ਤੁਹਾਡਾ ਸਮਾਰਟਫ਼ੋਨ ਵੀ ਵਾਰ-ਵਾਰ ਹੁੰਦਾ ਹੈਂਗ, ਤਾਂ ਅੱਜ ਹੀ ਕਰੋ ਇਹ ਕੰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904