HSSC Recruitment 2024: ਹਰਿਆਣਾ ਪੁਲਿਸ ਵਿਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਨੇ ਗਰੁੱਪ-ਸੀ ਦੇ ਤਹਿਤ ਕਾਂਸਟੇਬਲ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। ਕਾਮਨ ਯੋਗਤਾ ਟੈਸਟ (ਸੀਈਟੀ) ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਉਮੀਦਵਾਰ HSSC ਦੀ ਅਧਿਕਾਰਤ ਵੈੱਬਸਾਈਟ hssc.gov.in ਉਤੇ ਜਾ ਕੇ ਫਾਰਮ ਭਰ ਸਕਦੇ ਹਨ। ਹਰਿਆਣਾ ਪੁਲਿਸ ‘ਚ ਕਾਂਸਟੇਬਲ ਦੇ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ 1 ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ।


ਇਸ ਭਰਤੀ ਰਾਹੀਂ ਹਰਿਆਣਾ ਪੁਲਿਸ ਵਿਭਾਗ ਵਿੱਚ ਕੁੱਲ 66 ਪੁਰਸ਼ ਕਾਂਸਟੇਬਲ (ਮਾਊਂਟਡ ਆਰਮਡ ਪੁਲਿਸ) ਦੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਇਸ ਲਈ ਯੋਗ ਅਤੇ ਇਛੁੱਕ ਉਮੀਦਵਾਰ 1 ਮਈ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।


ਫਾਰਮ ਭਰਨ ਦੀ ਯੋਗਤਾ
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ 10+2 ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੈਟ੍ਰਿਕ ਪੱਧਰ ‘ਤੇ ਹਿੰਦੀ ਜਾਂ ਸੰਸਕ੍ਰਿਤ ਨੂੰ ਵਿਸ਼ੇ ਵਜੋਂ ਪੜ੍ਹਿਆ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਉਨ੍ਹਾਂ ਦੀ ਉੱਚ ਸਿੱਖਿਆ ਯੋਗਤਾ ਦੇ ਆਧਾਰ ‘ਤੇ ਕੋਈ ਹੋਰ ਲਾਭ ਨਹੀਂ ਦਿੱਤਾ ਜਾਵੇਗਾ। 
ਕਾਂਸਟੇਬਲ ਦੇ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ 1ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਯੋਗ ਅਤੇ ਇਛੁੱਕ ਉਮੀਦਵਾਰ 1 ਮਈ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।