ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਮਾਰਚ ਤੋਂ ਜਾਰੀ ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 9.13 ਕਰੋੜ ਕਿਸਾਨਾਂ ਨੂੰ ਕੁੱਲ 18,253 ਕਰੋੜ ਰੁਪਏ ਭੇਜੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੀਐਮ ਕਿਸਾਨ ਯੋਜਨਾ ਤਹਿਤ ਸਰਕਾਰ ਕਿਸਾਨਾਂ ਨੂੰ ਸਾਲ 'ਚ ਤਿੰਨ ਬਰਾਬਰ ਕਿਸ਼ਤਾਂ 'ਚ 6000 ਰੁਪਏ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਭੇਜਦੀ ਹੈ।


ਲੌਕਡਾਊਨ ਕਾਰਨ ਗਰੀਬ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ ਅਪ੍ਰੈਲ ਦੇ ਪਹਿਲੇ ਹਫ਼ਤੇ ਭੇਜਣ ਦਾ ਫੈਸਲਾ ਲਿਆ ਸੀ।


ਜੇਕਰ ਕੋਈ ਕਿਸਾਨ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਕਰ ਸਕਦਾ ਹੈ:


1. ਸਭ ਤੋਂ ਪਹਿਲਾਂ PM Kisan ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗ ਇਨ ਕਰੋ।


2. ਵੈੱਬਸਾਈਟ 'ਤੇ ਤਹਾਨੂੰ 'Farmers Corner' 'ਤੇ ਜਾਣਾ ਹੋਵੇਗਾ।


3. ਇਸ ਤੋਂ ਬਾਅਦ ਤਹਾਨੂੰ 'New Farmer Registration' ਦਾ ਵਿਕਲਪ ਮਿਲੇਗਾ।


4. ਇਸ ਤੋਂ ਬਾਅਦ ਅਧਾਰ ਤਾਰਡ ਨੰਬਰ ਤੇ ਕੈਪਚਾ ਭਰ ਕੇ ਅੱਗੇ ਵਧੋ।


5. ਖੁੱਲ੍ਹੇ ਪੇਜ 'ਤੇ ਜ਼ਰੂਰੀ ਜਾਣਕਾਰੀ ਭਰ ਕੇ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ।


ਤੁਸੀਂ ਇਸ ਵੈੱਬਸਾਈਟ ਜ਼ਰੀਏ ਆਪਣੀ ਅਰਜ਼ੀ ਦੀ ਸਥਿਤੀ ਦੇਖ ਸਕਦੇ ਹੋ ਤੇ ਨਾਲ ਹੀ ਲਾਭਪਾਤਰੀਆਂ ਦੀ ਸੂਚੀ ਦੇਖ ਸਕਦੇ ਹੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ