ਮੁੰਬਈ: ਰਿਲਾਇੰਸ ਦੀ ਸਾਲਾਨਾ ਆਮ ਬੈਠਕ ਅੱਜ ਸਵੇਰੇ 11 ਵਜੇ ਹੋਵੇਗੀ। 42ਵੀਂ ਐਨੁਅਲ ਜਨਰਲ ਮੀਟਿੰਗ (ਏਜੀਐਮਜ਼) ਮੁੰਬਈ ਦੇ ਬਿਰਲਾ ਮਾਤੋਸ਼੍ਰੀ ਆਡੀਟੋਰੀਅਮ ਵਿੱਚ ਹੋਵੇਗੀ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਸ ਸਮਾਰੋਹ ਵਿੱਚ ਭਾਸ਼ਣ ਦੇਣਗੇ। ਉਮੀਦ ਕੀਤੀ ਜਾਂਦੀ ਹੈ ਕਿ ਅੱਜ ਜੀਓ ਗੀਗਾ ਫਾਈਬਰ ਤੇ ਜੀਓ ਫੋਨ-3 ਸਮੇਤ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਕੰਪਨੀ ਗੀਗਾਫਾਈਬਰ ਦੇ ਮਾਸਿਕ ਪਲਾਨਜ਼ ਦੀ ਕੀਮਤ ਤੇ ਆਫਰਜ਼ ਬਾਰੇ ਵੀ ਜਾਣਕਾਰੀ ਦੇ ਸਕਦੀ ਹੈ।
ਕੰਪਨੀ ਕਮਰਸ਼ਿਅਲ਼ ਜੀਓ ਗੀਗਾ ਫਾਈਬਰ ਦੇ ਰੋਲਆਉਟ ਸਬੰਧੀ ਕੁਝ ਜਾਣਕਾਰੀ ਦੇ ਸਕਦੀ ਹੈ। ਇਸ ਦੇ ਨਾਲ ਹੀ, ਕੰਪਨੀ ਨੈਕਸਟ ਜਨਰੇਸ਼ਨ ਜੀਓ ਫੋਨ ਦੀ ਵੀ ਪੇਸ਼ ਕਰ ਸਕਦੀ ਹੈ। ਚਰਚਾ ਹੈ ਕਿ ਇਸ ਨੂੰ ਜੀਓਫੋਨ-3 ਕਿਹਾ ਜਾਵੇਗਾ। ਫਿਲਹਾਲ ਜੀਓਫੋਨ-3 ਬਾਰੇ ਕੋਈ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋਈ, ਪਰ ਪਿਛਲੀਆਂ ਦੋ ਏਜੀਐਮਜ਼ ਵਿੱਚ, ਰਿਲਾਇੰਸ ਜੀਓ ਦੁਆਰਾ ਜੀਓਫੋਨ ਦੇ ਦੋ ਮਾਡਲਾਂ ਨੂੰ ਲਾਂਚ ਕੀਤਾ ਗਿਆ ਹੈ, ਇਸ ਲਈ ਇਸ ਵਾਰ ਵੀ ਨਵਾਂ ਜੀਓ ਫੋਨ ਮਾਡਲ ਲਾਂਚ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਏਜੀਐਮ ਦੌਰਾਨ, ਰਿਲਾਇੰਸ ਜੀਓ ਨੇ ਅਧਿਕਾਰਤ ਤੌਰ 'ਤੇ ਜੀਓ ਗੀਗਾ ਫਾਈਬਰ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਬ੍ਰੌਡਬੈਂਡ ਨੈਟਵਰਕ ਦਾ ਕਮਰਸ਼ਿਅਲ ਰੋਲਆਉਟ ਹਾਲੇ ਤਕ ਨਹੀਂ ਕੀਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਜੀਓ ਇਸ ਬਾਰੇ ਆਪਣੀ ਵਿਸਥਾਰ ਯੋਜਨਾ ਬਾਰੇ ਜਾਣਕਾਰੀ ਦਏਗੀ।