ਸ਼੍ਰੀਨਗਰ: ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਹੋਇਆ 90 ਦਿਨ ਹੋ ਚੁੱਕੇ ਹਨ। ਜਿਸ ਤੋਂ ਬਾਅਦ ਅਜੇ ਤਕ ਵੀ ਜਨਜੀਵਨ ਪੂਰੀ ਤਰ੍ਹਾਂ ਪਟਰੀ ‘ਤੇ ਵਾਪਸੀ ਨਹੀਂ ਕਰ ਸਕੀ। ਜਦਕਿ ਸ਼ਹਿਰ ਦੇ ਜ਼ਿਆਦਾਤਰ ਹਿੱਸਿਆ ‘ਚ ਜੁਮੇ ਦੀ ਨਮਾਜ਼ ਦੇ ਮੱਦੇਨਜ਼ਰ ਲਗਾਈ ਗਈਆਂ ਪਾਬੰਦੀਆਂ ਹੱਟਾ ਦਿੱਤੀਆਂ ਗਈਆਂ ਹਨ। ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, “ਘਾਟੀ ‘ਚ ਅੱਜ ਲੋਕਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੈ। ਕਸ਼ਮੀਰ ‘ਚ ਜਨਜੀਵਨ ਥੋੜਾ ਸਧਾਰਣ ਦਿੱਖੀਆ”।


ਨੌਹੱਟਾ ਖੇਤਰ ‘ਚ ਇਤਿਹਾਸਕ ਮਸਜਿਦ ‘ਚ 13ਵੇਂ ਹਫਤੇ ਵੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੇ ਸਥਿਤ ਨੱਕਾਸ਼ਬੰਦ ਸਾਹਿਬ ਮਸਜਿਸ ਖੋਜ--ਦਿਗਾਰ ‘ਚ ਵੀ ਜੁੰਮੇ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਸ਼ਮਵੇਦਨਸ਼ੀਲ ਇਲਾਕਿਆਂ ਅਤੇ ਘਾਟੀ ‘ਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਵਧੇਰੇ ਸੁਰੱਖਿਆ ਬੱਲ ਤਾਇਨਾਤ ਕੀਤੇ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਘਾਟੀ ‘ਚ ਸਥਿਤੀ ਅਜੇ ਸ਼ਾਂਤਮਈ ਹੈ। ਸੜਕਾਂ ‘ਤੇ ਨਿੱਜੀ ਵਾਹਨਾਂ ਅਤੇ ਟੈਕਸੀਆਂ ਦੀ ਆਵਾਜਾਈ ਵੀ ਵੱਧ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਬਾਜ਼ਾਰ ਦਿਨ ‘ਚ ਬੰਦ ਰਹੇ। ਸਿੱਖਿਅਕ ਅਦਾਰੇ ਵੀ ਬੰਦ ਰਹੇ ਪਰ ਦਸਵੀਂ ਅਤੇ ਬਾਰਵੀਂ ਕਲਾਸ ਕਈ ਬੋਰਡ ਪ੍ਰੀਖਿਆਵਾਂ ਤੈਅ ਪ੍ਰੋਗ੍ਰਾਮ ਮੁਤਾਬਕ ਹੋਈ।