ਗਿਲੀਡ ਸਾਇੰਸਜ਼ ਵੱਲੋਂ ਵਿਕਸਤ ਰੈਮੇਡਸਵੀਰ ਨੂੰ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਕੋਵਿਡ-19 ਦੇ ਇਲਾਜ ਲਈ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਵਾਇਰਸ ਦੇ ਇਲਾਜ ਦੇ ਤੌਰ ‘ਤੇ ਦਵਾਈ ਦੀ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦੇ ਸਬੰਧ ਵਿੱਚ ਵਾਧੂ ਕਲੀਨੀਕਲ ਟਰਾਇਲ ਅਜੇ ਵੀ ਜਾਰੀ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਐਮਰਜੈਂਸੀ ਐਂਟੀ-ਵਾਇਰਲ ਡਰੱਗ ਰੈਮੇਡਸਵੀਰ, ਇਮਿਊਨੋਸਪਰੈਸਿਵ ਡਰੱਗ ਟੋਸੀਲੀਜ਼ੁਮੈਬ ਤੇ ਕੋਵਿਡ-19 ਦੇ ਇਲਾਜ ਲਈ ਪਲਾਜ਼ਮਾ ਇਲਾਜ ਦੀ ਸਿਫਾਰਸ਼ ਕੀਤੀ ਹੈ।
ਖਾਸ ਗੱਲ ਹੈ ਕਿ ਰੈਮੇਡਸਵੀਰ ਦੀ ਵਰਤੋਂ ਸਿਰਫ ਸੰਕਟਕਾਲ ਲਈ ਅਮਰੀਕਾ ਵਿੱਚ ਕੀਤੀ ਜਾ ਰਹੀ ਹੈ। ਪੀਟੀਆਈ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਗਿਲੀਡ ਸਾਇੰਸਜ਼ ਨੇ 29 ਮਈ ਨੂੰ ਦਰਾਮਦ ਤੇ ਮਾਰਕੀਟ ਉਪਚਾਰ ਦੀ ਇਜਾਜ਼ਤ ਲਈ ਭਾਰਤੀ ਡਰੱਗ ਰੈਗੂਲੇਟਰੀ ਏਜੰਸੀ ਨੂੰ ਬਿਨੈ ਕੀਤਾ ਸੀ।
ਮੰਤਰਾਲੇ ਅਨੁਸਾਰ, ਮਰੀਜ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਐਮਰਜੈਂਸੀ ਸਥਿਤੀ ਵਿੱਚ ਇਸ ਦਵਾਈ ਦੀ ਵਰਤੋਂ ਦੀ ਪ੍ਰਮੀਸ਼ਨ 1 ਜੂਨ ਨੂੰ ਦਿੱਤੀ। ਇਸ ਸਬੰਧ ਵਿਚ ਹੋਰ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਹੁਣ ਤੱਕ ਛੇ ਭਾਰਤੀ ਕੰਪਨੀਆਂ ਨੇ ਭਾਰਤ ‘ਚ ਦਵਾਈ ਤਿਆਰ ਕਰਨ ਤੇ ਸੈਲ ਦੀ ਇਜਾਜ਼ਤ ਮੰਗੀ ਹੈ, ਜਿਨ੍ਹਾਂ ਵਿੱਚੋਂ ਪੰਜ ਗਿਲੀਡ ਸਾਇੰਸਜ਼ ਨਾਲ ਸਮਝੌਤਾ ਕਰ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904