ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆਂ 'ਚ ਲੋਕ ਇਸ ਵਾਰ ਨਵਾਂ ਸਾਲ 2021 ਦਾ ਸੁਆਗਤ ਉਸ ਤਰੀਕੇ ਨਾਲ ਨਹੀਂ ਕਰ ਪਾਉਣਗੇ ਜਿਵੇਂ ਪਹਿਲਾਂ ਕਰਿਆ ਕਰਦੇ ਸਨ। ਦਰਅਸਲ ਕੋਰੋਨਾ ਵਾਇਰਸ ਕਾਰਨ ਕਈ ਥਾਈਂ ਨਵੇਂ ਸਾਲ ਦੇ ਜਸ਼ਨ 'ਤੇ ਪਾਬੰਦੀ ਲਾਈ ਗਈ ਹੈ। ਦਿੱਲੀ 'ਚ ਵੀ 31 ਦਸੰਬਰ ਤੇ 1 ਜਨਵਰੀ ਰਾਤ 11 ਵਜੇ ਤੋਂ ਸਵੇਰ 6 ਵਜੇ ਤਕ ਕਰਫਿਊ ਰਹੇਗਾ।
ਕੋਵਿਡ-19 ਨੂੰ ਦੇਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ। ਜਨਤਕ ਥਾਵਾਂ 'ਤੇ 5 ਤੋਂ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਨਹੀਂ ਹੋ ਸਕੇਗੀ। ਨਵੇਂ ਸਾਲ ਦੇ ਕਿਸੇ ਵੀ ਜਸ਼ਨ 'ਤੇ ਸੈਲੀਬ੍ਰੇਸ਼ਨ ਜਾਂ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਹੋਵੇਗੀ।
ਸਾਲ 2020 ਦਾ ਅੱਜ ਆਖਰੀ ਦਿਨ ਹੈ। ਇਹ ਪੂਰਾ ਸਾਲ ਕੋਰੋਨਾ ਮਹਾਮਾਰੀ ਦੀ ਭੇਂਟ ਚੜ ਗਿਆ। ਦੁਨੀਆਂ ਦੇ ਕਈ ਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਈ ਪਾਬੰਦੀਆਂ ਦੇ ਵਿਚ ਨਵੇਂ ਸਾਲ ਦਾ ਸੁਆਗਤ ਹੋਵੇਗਾ।
ਨਵੇਂ ਸਾਲ ਦੇ ਜਸ਼ਨ 'ਤੇ ਸਖ਼ਤ ਪਾਬੰਦੀ ਰੱਖਣ ਦੇ ਨਿਰਦੇਸ਼
ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਲਈ ਨਵੇਂ ਸਾਲ ਦੇ ਜਸ਼ਨ ਲਈ ਹੋਣ ਵਾਲੇ ਪ੍ਰੋਗਰਾਮਾਂ 'ਤੇ ਸਖਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਅਜਿਹੇ ਆਯੋਜਨ ਕੋਵਿਡ 19 ਮਹਾਮਾਰੀ ਲਈ ਸੰਭਾਵਿਤ ਸੁਪਰ ਸਪ੍ਰੈਡਰ ਸਾਬਤ ਹੋ ਸਕਦੇ ਹਨ। ਮੰਤਰਾਲੇ ਨੇ ਸਰਦੀਆਂ ਦੇ ਮੌਸਮ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਅ ਦੇ ਮੱਦੇਨਜ਼ਰ ਭੀੜ ਇਕੱਠੀ ਕਰਨ 'ਤੇ ਵੀ ਰੋਕ ਲਾਉਣ ਨੂੰ ਲੈਕੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ