ਨਵੀਂ ਦਿੱਲੀ: ਲਗਾਤਾਰ ਛੇ ਮਹੀਨੇ ਤੇਜ਼ੀ ਦੇ ਰੁਖ਼ ਨਾਲ ਜੂਨ ਵਿੱਚ ਮੁਦਰਾ ਸਫ਼ੀਤੀ ਯਾਨੀ ਪ੍ਰਚੂਨ ਮਹਿੰਗਾਈ ਦਰ ਵਧ ਕੇ 3.18 ਫੀਸਦੀ ਹੋ ਗਈ। ਇਸ ਦੀ ਅਹਿਮ ਕਾਰਨ ਅਨਾਜ, ਦਾਲਾਂ ਤੇ ਮਾਸ-ਮੱਛੀ ਵਰਗੇ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਉਪਭੋਗਤਾ ਮੂਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਦਰ ਜੂਨ 2018 ਵਿੱਚ 4.92 ਫੀਸਦੀ ਸੀ ਜਦਕਿ ਇਸ ਤੋਂ ਪਿਛਲੇ ਮਈ ਮਹੀਨੇ ਵਿੱਚ ਇਹ 3.05 ਫੀਸਦੀ ਸੀ। ਮਹਿੰਗਾਈ ਦਰ ਇਸ ਸਾਲ ਜਨਵਰੀ ਤੋਂ ਹੀ ਵੱਧ ਰਹੀ ਹੈ। ਜਨਵਰੀ ਵਿੱਚ ਇਹ 1.97 ਫੀਸਦੀ 'ਤੇ ਸੀ।
ਕੇਂਦਰੀ ਸੰਖਿਅਕੀ ਦਫ਼ਤਰ (ਸੀਐਸਓ) ਦੇ ਉਪਭੋਗਤਾ ਮੂਲ ਸੂਚਕ ਅੰਕ ਆਧਾਰਿਤ ਅੰਕੜਿਆਂ ਮੁਤਾਬਕ ਖਾਧ ਮਹਿੰਗਾਈ ਦਰ ਜੂਨ 2019 ਵਿੱਚ 2.17 ਫ਼ੀਸਦੀ ਰਹੀ ਜੋ ਇਸ ਮਈ ਵਿੱਚ 1.83 ਫੀਸਦੀ ਸੀ। ਅੰਡਾ, ਮਾਸ ਤੇ ਮੱਛੀ ਵਰਗੇ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਦੀ ਮਹਿੰਗਾਈ ਦਰ ਜੂਨ ਵਿੱਚ 9.01 ਫ਼ੀਸਦੀ ਰਹੀ ਜਦਕਿ ਮਈ ਵਿੱਚ ਇਹ 8.12 ਫੀਸਦੀ ਸੀ।
ਹਾਲਾਂਕਿ ਫਲਾਂ ਦੇ ਮਾਮਲੇ ਵਿੱਚ ਮਹਿੰਗਾਈ ਦੀ ਵਾਧਾ ਦਰ ਮੱਠੀ ਰਹੀ। ਇਹ ਜੂਨ ਵਿੱਚ ਜ਼ੀਰੋ ਤੋਂ 4.18 ਫ਼ੀਸਦੀ ਹੇਠਾਂ ਰਹੀ ਜਦਕਿ ਸਬਜ਼ੀਆਂ ਦੀ ਮਹਿੰਗਾਈ ਦਰ ਨਰਮ ਪੈ ਕੇ 4.66 ਫ਼ੀਸਦੀ ਰਹੀ। ਦਾਲਾਂ ਤੇ ਉਤਪਾਦ ਸ਼੍ਰੇਣੀ ਵਿੱਚ ਮਹਿੰਗਾਈ ਦੀ ਦਰ ਵਿੱਚ ਕਾਫੀ ਤੇਜ਼ੀ ਵੇਖੀ ਗਈ। ਉੱਧਰ ਬਾਲਣ ਤੇ ਊਰਜਾ ਸ਼੍ਰੇਣੀ ਵਿੱਚ ਜੂਨ ਦੀ ਮਹਿੰਗਾਈ ਦਰ 2.32 ਫੀਸਦੀ ਰਹੀ।
ਮਹਿੰਗਾਈ ਦਰ 'ਚ ਲਗਾਤਾਰ ਵਾਧਾ
ਏਬੀਪੀ ਸਾਂਝਾ
Updated at:
13 Jul 2019 03:42 PM (IST)
ਲਗਾਤਾਰ ਛੇ ਮਹੀਨੇ ਤੇਜ਼ੀ ਦੇ ਰੁਖ਼ ਨਾਲ ਜੂਨ ਵਿੱਚ ਮੁਦਰਾ ਸਫ਼ੀਤੀ ਯਾਨੀ ਪ੍ਰਚੂਨ ਮਹਿੰਗਾਈ ਦਰ ਵਧ ਕੇ 3.18 ਫੀਸਦੀ ਹੋ ਗਈ। ਇਸ ਦੀ ਅਹਿਮ ਕਾਰਨ ਅਨਾਜ, ਦਾਲਾਂ ਤੇ ਮਾਸ-ਮੱਛੀ ਵਰਗੇ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ।
- - - - - - - - - Advertisement - - - - - - - - -