Uttarakhand Dera chief murder: ਨਾਨਕਮੱਤਾ ਗੁਰਦੁਆਰਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਇੱਕ ਹੈਰਾਨ ਕਰਨ ਵਾਲਾ ਨਾਮ ਇੱਕ ਸਾਬਕਾ ਆਈਏਐਸ ਅਧਿਕਾਰੀ ਦਾ ਵੀ ਹੈ। ਮੁਲਜ਼ਮਾਂ ਵਿੱਚ ਸਰਬਜੀਤ ਸਿੰਘ ਵਾਸੀ ਪਿੰਡ ਮੀਆਂਵਿੰਡ ਜ਼ਿਲ੍ਹਾ ਤਰਨਤਾਰਨ ਪੰਜਾਬ, ਬਾਈਕ ’ਤੇ ਪਿੱਛੇ ਬੈਠੇ ਅਮਰਜੀਤ ਸਿੰਘ ਉਰਫ਼ ਬਿੱਟਾ ਵਾਸੀ ਪਿੰਡ ਸਿਹੋੜਾ ਜ਼ਿਲ੍ਹਾ ਬਿਲਾਸਪੁਰ ਯੂਪੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।



ਇਸ ਤੋਂ ਇਲਾਵਾ ਸ਼ੱਕ ਦੇ ਆਧਾਰ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਆਈਏਐਸ ਹਰਬੰਸ ਸਿੰਘ ਚੁੱਘ, ਤਰਾਈ ਮਹਾਂਸਭਾ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਵਾਸੀ ਖੇਮਪੁਰ ਗਦਰਪੁਰ ਅਤੇ ਗੁਰਦੁਆਰਾ ਸ੍ਰੀ ਹਰਗੋਵਿੰਦ ਸਿੰਘ ਰਤਨਪੁਰਾ ਦੇ ਮੁੱਖ ਜਥੇਦਾਰ  ਨਵਾਬਗੰਜ ਬਾਬਾ ਅਨੂਪ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।


ਹਾਲਾਂਕਿ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਸ਼ੂਟਰ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਖਬਰ ਨਾਲ ਨਾਨਕਮੱਤਾ 'ਚ ਵੀਰਵਾਰ ਤੋਂ ਹੀ ਸੋਗ ਦੀ ਲਹਿਰ ਹੈ। ਕਤਲ ਤੋਂ ਬਾਅਦ ਨਾਨਕਮੱਤਾ ਕਾਰ ਸੇਵਾ ਡੇਰਾ ਕੰਪਲੈਕਸ ਵਿੱਚ ਨੀਮ ਫੌਜੀ ਬਲ ਤਾਇਨਾਤ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਨੇ ਖੁਦ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਪ੍ਰਗਟ ਕੀਤਾ।


 


ਕਤਲ ਦਾ ਕੀ ਬਣਿਆ ਕਾਰਨ ? 


ਜਾਣਕਾਰੀ ਅਨੁਸਾਰ ਸੇਵਾਦਾਰ ਜਸਵੀਰ ਵਾਸੀ ਚਾਰੂਬੇਟਾ ਖਟੀਮਾ ਨੇ ਦੱਸਿਆ ਕਿ ਬਾਬਾ ਤਰਸੇਮ ਸਿੰਘ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਭੰਨਤੋੜ ਕਰਨ ਤੋਂ ਰੋਕਦਾ ਸੀ। ਇਸ ਕਾਰਨ ਤਰਾਈ ਮਹਾਂਸਭਾ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੰਧੂ, ਵਾਸੀ ਖੇਮਪੁਰ ਗਦਰਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਹੋਰਨਾਂ ਦੀ ਭੂਮਿਕਾ ਵੀ ਸ਼ੱਕੀ ਹੈ। ਪੰਜ ਦਿਨ ਪਹਿਲਾਂ ਬਲਹਾਰਾ ਥਾਣਾ ਅਮਰੀਆ ਦੇ ਰਹਿਣ ਵਾਲੇ ਫਤਹਿਜੀਤ ਸਿੰਘ ਖਾਲਸਾ ਨੇ ਫੇਸਬੁੱਕ 'ਤੇ ਇਕ ਪੋਸਟ ਪਾਈ ਸੀ।


ਅਜਿਹੇ 'ਚ ਡੇਰਾ ਮੁਖੀ ਦੇ ਕਤਲ 'ਚ ਵੀ ਉਸ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਜਸਵੀਰ ਦੇ ਬਿਆਨ ਦੇ ਆਧਾਰ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕਮੱਤਾ ਸਾਹਿਬ ਦੇ ਮੁਖੀ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਸਾਬਕਾ ਆਈ.ਏ.ਐਸ. ਹਰਬੰਸ ਸਿੰਘ ਚੁੱਘ, ਤਰਾਈ ਮਹਾਂਸਭਾ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਅਤੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਿੰਘ ਰਤਨਪੁਰਾ ਨਵਾਬਗੰਜ (ਯੂ.ਪੀ.) ਦੇ ਮੁੱਖ ਜਥੇਦਾਰ ਸ. ) ਬਾਬਾ ਅਨੂਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।