Rameshwaram blast café: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਏਜੰਸੀ NIA ਨੇ 2 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਧਮਾਕੇ ਵਿੱਚ ਇਨ੍ਹਾਂ ਦੋਹਾਂ ਦੇ ਹੋਣ ਦਾ ਸ਼ੱਕ ਹੈ। ਉੱਥੇ ਹੀ ਐਨਆਈਏ ਨੇ ਦੋਹਾਂ ‘ਤੇ 10-10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੋਹਾਂ ਸ਼ੱਕੀਆਂ ਦੀ ਪਛਾਣ ਅਬਦੁਲ ਮਤੀਨ ਅਹਿਮਦ ਤਾਹਾ ਅਤੇ ਮੁਸੱਵੀਰ ਹੂਸੈਨ ਸ਼ਾਜਿਬ ਦੇ ਰੂਪ ਵਿੱਚ ਹੋਈ ਹੈ। ਇੱਕ ਮਾਰਚ ਨੂੰ ਬੈਂਗਲੁਰੂ ਦੇ ਕੁੰਡਲਹੱਲੀ ਸਥਿਤ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਵਿੱਚ ਇਨ੍ਹਾਂ ਦੋਹਾਂ ਦੇ ਸ਼ਾਮਲ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਐਨਆਈਏ ਨੇ ਇਨਾਮ ਦੇ ਐਲਾਨ ਦੇ ਨਾਲ-ਨਾਲ ਦੋਹਾਂ ਸ਼ੱਕੀਆਂ ਦੀ ਤਸਵੀਰਾਂ ਵੀ ਜਾਰੀ ਕੀਤੀਆਂ ਹਨ। NIA ਨੇ ਕਿਹਾ ਕਿ ਇਹ ਲੋਕ ਆਪਣਾ ਚਿਹਰਾ ਬਦਲ ਕੇ ਕਿਤੇ ਵੀ ਆ ਸਕਦੇ ਹਨ, ਇਸ ਕਰਕੇ ਜੇਕਰ ਕਿਸੇ ਨੂੰ ਵੀ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਐਨਆਈਏ ਵਲੋਂ ਦਿੱਤੇ ਨੰਬਰਾਂ ‘ਤੇ ਜਾਣਕਾਰੀ ਦੇਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਮੇਸ਼ਵਰਮ ਕੈਫੇ ਵਿੱਚ ਦੁਪਹਿਰ ਵੇਲੇ ਧਮਾਕਾ ਹੋਇਆ ਸੀ ਜਿਸ ਵਿੱਚ ਕੁਝ ਲੋਕਾਂ ਦੀ ਜਾਨ ਵੀ ਚਲੀ ਗਈ ਸੀ ਅਤੇ ਕੁਝ ਜ਼ਖ਼ਮੀ ਵੀ ਹੋਏ ਸਨ। ਇਸ ਦੇ ਨਾਲ ਹੀ ਇਹ ਹਾਦਸਾ ਉਸ ਵੇਲੇ ਵਾਪਰਿਆ ਸੀ ਜਦੋਂ ਦੁਪਹਿਰ ਦੇ ਖਾਣੇ ਵੇਲੇ ਹੋਟਲ ਵਿੱਚ ਗਹਮਾ-ਗਹਿਮੀ ਰਹਿੰਦੀ ਹੈ, ਉਦੋਂ ਕੈਫੇ ਵਿੱਚ ਇੱਕ ਵਿਅਕਤੀ ਬੈਗ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਅਚਾਨਕ ਧਮਾਕਾ ਹੋਇਆ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਇੱਕ ਬੈਗ ਵਿੱਚ ਕੋਈ ਸਮੱਗਰੀ ਮਿਲੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।