Know About Voting, EVM & VVPAT: ਲੋਕ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਉਵੇਂ-ਉਵੇਂ ਹੀ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ, ਕਿ ਉਨ੍ਹਾਂ ਨੂੰ ਵੋਟ ਪਾਉਣ ਵੇਲੇ ਕਿਹੜੀਆਂ ਗੱਲਾਂ ਖ਼ਾਸ ਧਿਆਨ ਰੱਖਣ ਦੀ ਲੋੜ ਹੈ।


ਕੁਝ ਲੋਕਾਂ ਨੂੰ ਈਵੀਐਮ ਵਿੱਚ ਵੋਟ ਪਾਉਣ ਵੇਲੇ ਪਰੇਸ਼ਾਨੀ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਜਿਸ ਉਮੀਦਵਾਰ ਨੂੰ ਉਸ ਨੇ ਵੋਟ ਪਾਈ ਹੈ, ਉਸ ਨੂੰ ਵੋਟ ਪਈ ਵੀ ਹੈ ਜਾਂ ਨਹੀਂ। ਜੇਕਰ ਤੁਹਾਡੇ ਦਿਮਾਗ ਵਿੱਚ ਵੀ ਇਹ ਸਵਾਲ ਆਇਆ ਹੈ ਤਾਂ ਇਲੈਕਸ਼ਨ ਗਾਈਡ ਦੀ ਰਿਪੋਰਟ ਵਿੱਚ ਤੁਹਾਨੂੰ ਹਰ ਸਵਾਲ ਦਾ ਜਵਾਬ ਸੌਖੀ ਭਾਸ਼ਾ ਵਿੱਚ ਮਿਲੇਗਾ।


ਇਦਾਂ ਕਰੋ ਈਵੀਐਮ ਦੀ ਵਰਤੋਂ


ਲੋਕ ਸਭਾ ਚੋਣਾਂ 2024 ਲਈ ਵੋਟ ਪਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਪਛਾਣ ਪੱਤਰ ਦੇ ਨਾਲ ਪੋਲਿੰਗ ਬੂਥ ਜਾਣਾ ਹੋਵੇਗਾ। ਇਸ ਤੋਂ ਬਾਅਦ ਪੋਲਿੰਗ ਬੂਥ ਵਿੱਚ ਮੌਜੂਦ ਅਧਿਕਾਰੀ ਸਾਰੀ ਚੀਜ਼ਾਂ ਦੀ ਜਾਂਚ ਕਰਨਗੇ ਅਤੇ ਤੁਹਾਡੀ ਉਂਗਲੀ ‘ਤੇ ਸਿਆਹੀ ਲਾਉਣਗੇ। ਫਿਰ ਤੁਹਾਨੂੰ ਵੋਟਿੰਗ ਸਲਿੱਪ ਦੇਣਗੇ ਅਤੇ ਸਲਿੱਪ ਦੇ ਕੇ ਤੁਹਾਡੇ ਤੋਂ ਰਜਿਸਟਰ (ਫਾਰਮ-17A) ‘ਤੇ ਦਸਤਖ਼ਤ ਲੈਣਗੇ। ਇਸ ਤੋਂ ਬਾਅਦ ਅਗਲੇ ਸਟੈਪ ਵਿੱਚ ਤੁਹਾਨੂੰ ਮਤਦਾਨ ਦੀ ਪਰਚੀ ਅਤੇ ਸਿਆਹੀ ਲੱਗੀ ਉਂਗਲੀ ਅਧਿਕਾਰੀ ਨੂੰ ਦਿਖਾਉਣੀ ਹੋਵੇਗੀ।


ਇਹ ਵੀ ਪੜ੍ਹੋ: Murder in England: ਇੰਗਲੈਂਡ 'ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦਾ ਕਤਲ, ਚਾਰ ਲੋਕ ਦੋਸ਼ੀ ਕਰਾਰ


ਇਸ ਤੋਂ ਬਾਅਦ ਅਧਿਕਾਰੀ ਤੁਹਾਨੂੰ ਈਵੀਐਮ ਵੱਲ ਭੇਜਣਗੇ। ਇੱਥੇ ਤੁਹਾਨੂੰ ਆਪਣੇ ਪਸੰਦੀਦਾ ਉਮੀਦਵਾਰ ਦੇ ਸਾਹਮਣੇ ਵਾਲਾ ਬਟਨ ਇੱਕ ਵਾਰ ਦਬਾਉਣਾ ਹੋਵੇਗਾ। ਜਿਵੇਂ ਹੀ ਤੁਸੀਂ ਆਪਣੀ EVM ਮਸ਼ੀਨ 'ਤੇ ਨੀਲੇ ਬਟਨ ਨੂੰ ਦਬਾਓਗੇ, ਇੱਕ ਬੀਪ ਦੀ ਆਵਾਜ਼ ਆਵੇਗੀ, ਨਾਲ ਹੀ ਤੁਸੀਂ ਕਰੀਬ 7 ਸਕਿੰਟ ਲਈ ਨੇੜੇ ਰੱਖੀ VVPAT ਮਸ਼ੀਨ ਵਿੱਚ ਉਸ ਉਮੀਦਵਾਰ ਦੇ ਪਾਰਟੀ ਚਿੰਨ੍ਹ ਨੂੰ ਦੇਖ ਸਕੋਗੇ ਜਿਸ ਨੂੰ ਤੁਸੀਂ ਵੋਟ ਪਾਈ ਹੈ।


ਵੋਟ ਪਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ


ਜਦੋਂ ਵੀ ਤੁਸੀਂ ਵੋਟ ਪਾਉਣ ਜਾਂਦੇ ਹੋ, ਤੁਹਾਨੂੰ ਕੁਝ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਕਿ ਤੁਸੀਂ ਕਿਸੇ ਮੁਸ਼ਕਲ ਵਿੱਚ ਨਾ ਫਸੋ। ਅਸੀਂ ਤੁਹਾਨੂੰ ਕੁਝ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਵੋਟ ਪਾਉਣ ਵੇਲੇ ਤੁਹਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਸਹੀ ਉਮੀਦਵਾਰ ਦੇ ਸਾਹਮਣੇ ਵਾਲਾ ਨੀਲ ਬਟਨ ਦਬਾ ਰਹੇ ਹੋ। ਜਦੋਂ ਤੁਸੀਂ ਨੀਲਾ ਬਟਨ ਦਬਾਓਗੇ ਤਾਂ ਇੱਕ ਤੇਜ਼ ਬੀਪ ਦੀ ਆਵਾਜ਼ ਸੁਣਾਈ ਦੇਵੇਗੀ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਤੁਹਾਡੀ ਵੋਟ ਪੈ ਗਈ ਹੈ।


VVPAT ਨਾਲ ਇਦਾਂ ਕਰੋ ਤਸਦੀਕ


ਆਪਣੇ ਮਨਪਸੰਦ ਉਮੀਦਵਾਰ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ, ਤੁਹਾਨੂੰ ਲਗਭਗ 7 ਸਕਿੰਟ ਮਿਲਦੇ ਹਨ। ਇਸ ਦੌਰਾਨ ਤੁਸੀਂ ਤਸਦੀਕ ਕਰ ਸਕਦੇ ਹੋ ਕਿ ਜਿਸ ਵਿਅਕਤੀ ਨੂੰ ਤੁਸੀਂ ਵੋਟ ਪਾਈ ਹੈ, VVPAT ਵਿੱਚ ਵੀ ਤੁਹਾਡੀ ਪਰਚੀ ਉਸ ਦੇ ਨਾਮ ਅਤੇ ਚਿੰਨ੍ਹ ਵਿੱਚ ਡਿੱਗੀ ਹੈ ਜਾਂ ਨਹੀਂ।


ਵੋਟ ਪਾਉਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਕੰਮ


ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਉਣ ਵੇਲੇ ਤੁਸੀਂ ਕਦੇ ਵੀ ਫੋਟੋ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋਏ ਫੜੇ ਗਏ ਤਾਂ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਅਜਿਹਾ ਕਰਨਾ ਚੋਣਾਂ ਵਿੱਚ ਵੋਟਿੰਗ ਦੌਰਾਨ ਗੁਪਤਤਾ ਦੀ ਉਲੰਘਣਾ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Cancer: ਕੈਂਸਰ ਦੇ ਮਰੀਜ਼ਾਂ ਲਈ ਸ਼ੁਰੂ ਹੋਈ ਖ਼ਾਸ ਹੈਲਪਲਾਈਨ, ਸਲਾਹ ਤੋਂ ਲੈਕੇ ਇਲਾਜ ਤੱਕ ਮੁਫ਼ਤ 'ਚ ਮਿਲੇਗੀ ਸਾਰੀ ਜਾਣਕਾਰੀ