Drug smuggler Mani Thakur: ਬੀਜੇਪੀ 'ਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਪੁਲਿਸ ਸ਼ੀਤਲ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਲੰਧਰ ਸਿਟੀ ਪੁਲਿਸ ਨੇ ਇਸ ਕਾਰਵਾਈ ਕਰਨ ਸਬੰਧੀ ਚਿੱਠੀ ਪੰਜਾਬ ਸਰਕਾਰ ਲਿਖ ਦਿੱਤੀ ਹੈ। ਇਸ ਤੋਂ ਇਲਾਵਾ ਸ਼ੀਤਲ ਅੰਗੂਰਾਲ ਦੀ ਨਸ਼ੇ ਦੇ ਸੌਦਾਗਰ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਜਾਂਚ ਨੂੰ ਲੈ ਕੇ ਬੀਜੇਪੀ ਲੀਡਰ ਸ਼ੀਤਲ ਅੰਗੁਰਾਲ ਨੇ ਵੱਡਾ ਬਿਆਨ ਦਿੱਤਾ ਹੈ। ਵਾਇਰਲ ਹੋ ਰਹੀ ਫੋਟੋ 'ਤੇ ਅੰਗੁਰਾਲ ਨੇ ਸਵਾਲ ਖੜ੍ਹੇ ਕੀਤੇ ਹਨ। ਸ਼ੀਤਲ ਅੰਗੂਰਾਲ ਨੇ ਪੁੱਛਿਆ ਕਿ ਇਹ ਤਸਵੀਰ ਉਦੋਂ ਹੀ ਵਾਇਰਲ ਕਿਉਂ ਹੋ ਰਹੀ ਹੈ ਜਦੋਂ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਹੈ ?
ਸ਼ੀਤਲ ਅੰਗੁਰਾਲ ਦੀ ਡਰੱਗ ਸਮੱਗਲਰ ਮਨੀ ਠਾਕੁਰ ਨਾਲ ਫੋਟੋ ਸਾਹਮਣੇ ਆਈ ਹੈ, ਜੋ ਕਿ ਬ੍ਰਿਟੇਨ 'ਚ ਬੈਠਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਡਰੱਗਜ਼ ਚੇਨ ਨਾਲ ਜੁੜਿਆ ਹੋਇਆ ਹੈ। ਇਸ ਦੇ ਆਧਾਰ ’ਤੇ ਥਾਣਾ ਸਿਟੀ ਪੁਲੀਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ।
ਇਸ ਸਬੰਧੀ ਸ਼ੀਤਲ ਅੰਗੁੁਰਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਮੰਤਰੀ ਬਲਕਾਰ ਸਿੰਘ ਨੂੰ ਪੁੱਛਿਆ ਜਾਵੇ ਕਿ ਮਨੀਸ਼ ਠਾਕੁਰ (ਮਨੀ) ਕੌਣ ਹੈ। ਅੰਗੁਰਾਲ ਨੇ ਕਿਹਾ ਕਿ ਮਨੀਸ਼ ਮੰਤਰੀ ਬਲਕਾਰ ਸਿੰਘ ਦਾ ਚਹੇਤਾ ਵਰਕਰ ਸੀ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਦਾ ਜਵਾਬ ਦੇਵੇ ਕਿ ਮਨੀਸ਼ ਜ਼ਿਮਨੀ ਚੋਣਾਂ 'ਚ ਕੀ ਕਰ ਰਿਹਾ ਸੀ ? ਸ਼ੀਤਲ ਅੰਗੁਰਾਲ ਨੇ ਕਿਹਾ ਕਿ ਪੁਲਿਸ ਨੂੰ ਜਿੱਥੇ ਮੇਰੀ ਜ਼ਰੂਰਤ ਹੋਵੇਗੀ ਉਹ ਸਹਿਯੋਗ ਕਰਨ ਲਈ ਤਿਆਰ ਹਨ। ਪਰ ਬਿਨ੍ਹਾਂ ਵਜ੍ਹਾਂ ਮੈਨੁੰ ਜਾਂ ਮੇਰੇ ਪਰਿਵਾਰ ਨੂੰ ਬਦਨਾਮ ਨਾ ਕੀਤਾ ਜਾਵੇ। ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ।
ਆਮ ਆਦਮੀ ਪਾਰਟੀ ਛੱਡ ਕੇ ਮੁੜ ਭਾਜਪਾ ਵਿੱਚ ਸ਼ਾਮਲ ਹੋਣ ਦੇ ਦੋ ਦਿਨ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਸ਼ੀਤਲ ਅੰਗੁਰਾਲ ਦੀ ਡਰੱਗ ਸਮੱਗਲਰ ਮਨੀ ਠਾਕੁਰ ਨਾਲ ਫੋਟੋ ਸਾਹਮਣੇ ਆਈ ਹੈ, ਜੋ ਕਿ ਬ੍ਰਿਟੇਨ 'ਚ ਬੈਠਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਡਰੱਗਜ਼ ਚੇਨ ਨਾਲ ਜੁੜਿਆ ਹੋਇਆ ਹੈ। ਇਸ ਦੇ ਆਧਾਰ ’ਤੇ ਥਾਣਾ ਸਿਟੀ ਪੁਲੀਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੀਤਲ ਨੂੰ ਜਲਦੀ ਹੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਜਲੰਧਰ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸਦਾ ਆਗੂ ਮਨੀਸ਼ ਉਰਫ ਮਨੀ ਠਾਕੁਰ ਹੈ। ਜੋ ਇਸ ਸਮੇਂ ਯੂ.ਕੇ. ਵਿੱਚ ਹੈ। ਇਹ ਸਾਰਾ ਗੈਂਗ ਉਥੋਂ ਹੀ ਚੱਲ ਰਿਹਾ ਹੈ।