ਸ਼ਿਮਲਾ: ਸਥਾਨਕ ਹੋਲੀਲੌਜ ਨੇੜੇ ਸੇਵਾ ਮੁਕਤ ਮੇਜਰ ਜਨਰਲ ਚੰਦਰ ਮੋਹਨ ਸ਼ਰਮਾ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਰਮਾ ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਪ੍ਰਧਾਨ ਰਹਿ ਚੁੱਕੇ ਸਨ। ਡੀਐਸਪੀ ਪ੍ਰਮੋਦ ਸ਼ੁਕਲਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਮੇਜਰ ਜਨਰਲ ਚੰਦਰ ਮੋਹਨ ਸ਼ਰਮਾ ਨੇ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ। ਪੁਲਿਸ ਮੌਕੇ ’ਤੇ ਪਹੁੰਚ ਚੁੱਕੀ ਹੈ। ਸ਼ਰਮਾ ਦੀ ਰਿਹਾਇਸ਼ ਹੋਲੀ ਲੌਜ ਦੇ ਨੇੜੇ ਹੈ ਤੇ ਉਸੇ ਘਰ ਵਿੱਚੋਂ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਮੌਕੇ ’ਤੇ ਪਹੁੰਚੀ ਸ਼ਿਮਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੌਜ ਵਿੱਚ ਸੇਵਾਵਾਂ ਦੇਣ ਬਾਅਦ ਸ਼ਿਮਲਾ ਦੇ ਰਹਿਣ ਵਾਲੇ ਸ਼ਰਮਾ ਜਨਵਰੀ 2009 ਤੋਂ ਜੂਨ 2013 ਤਕ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ ਸਨ।
ਵੇਖੋ ਵੀਡੀਓ-