ਦਰਅਸਲ ਭਾਰਤ ਵਿੱਚ 60 ਸਾਲ ਦੀ ਉਮਰ ਵਿੱਚ ਵੀ ਹੁਣ ਪਹਿਲਾਂ ਤੋਂ ਜ਼ਿਆਦਾ ਮਹਿਲਾਵਾਂ ਤੇ ਮਰਦ ਤੰਦਰੁਸਤ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਆਉਣ ਵਾਲੇ ਦਿਨਾਂ 'ਚ ਰਿਟਾਇਰਮੈਂਟ ਦੀ ਉਮਰ 'ਚ ਇਜ਼ਾਫਾ ਕਰਨ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸਰਵੇਖਣ ਮੁਤਾਬਕ ਬਿਹਤਰ ਜੀਵਨ ਸ਼ੈਲੀ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਕਾਰਨ 60 ਸਾਲ ਬਾਅਦ ਵੀ ਲੋਕ ਪੂਰੀ ਤਰ੍ਹਾਂ ਤੰਦਰੁਸਤ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਦੀ ਵਧਦੀ ਗਿਣਤੀ ਤੇ ਉਨ੍ਹਾਂ ਲਈ ਪੈਨਸ਼ਨ ਫੰਡਾਂ ਦੇ ਵਧਦੇ ਦਬਾਅ ਕਰਕੇ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਵਧਾਈ ਗਈ ਹੈ।
ਭਾਰਤ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਅਜਿਹਾ ਰੁਝਾਨ ਦੇਖਿਆ ਜਾ ਸਕਦਾ ਹੈ। ਪੈਨਸ਼ਨ ਬੋਝ ਨੂੰ ਘਟਾਉਣ ਲਈ, ਸਰਕਾਰ ਨੂੰ ਪੜਾਅਵਾਰ ਢੰਗ ਨਾਲ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ।