ਨਵੀਂ ਦਿੱਲੀ: ਸ਼ੁਰੂਆਤੀ ਰੁਝਾਨਾਂ ਵਿੱਚ ਬੜ੍ਹਤ ਹਾਸਲ ਕਰਨ ਮਗਰੋਂ ਰਾਸ਼ਟਰੀ ਜਨਤਾ ਦਲ ਫਿਲਹਾਲ ਕਾਫ਼ੀ ਪਿੱਛੇ ਚੱਲ ਰਹੀ ਹੈ ਪਰ ਪਾਰਟੀ ਨੇ ਆਪਣੇ ਵਰਕਰਾਂ ਨੂੰ ਯਕੀਨ ਦਵਾਇਆ ਹੈ ਕਿ ਬਿਹਾਰ ਵਿੱਚ ਸਰਕਾਰ ਉਨ੍ਹਾਂ ਦੀ ਹੀ ਬਣੇਗੀ। RJD ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੇ ਟਵੀਟ ਕਰ ਸਾਰੇ ਉਮੀਦਵਾਰਾਂ ਤੇ ਕਾਉਂਟਿੰਗ ਏਜੰਟਾਂ ਨੂੰ ਕਿਹਾ ਹੈ ਕਿ ਉਹ ਵੋਟਾਂ ਦੀ ਗਿਣਤੀ ਪੂਰੀ ਹੋਣ ਤੱਕ ਕਾਉਂਟਿੰਗ ਹਾਲ ਦੇ ਵਿੱਚ ਹੀ ਬਣੇ ਰਹਿਣ।


ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਸੱਤ ਘੰਟਿਆਂ ਤੋਂ ਵੱਧ ਸਮੇਂ ਤੋਂ ਗਿਣਤੀ ਹੋ ਚੁੱਕੀ ਹੈ ਪਰ ਅਜੇ ਤੱਕ ਤਸਵੀਰ ਸਾਫ ਨਹੀਂ ਹੋਈ ਹੈ ਕਿ ਸਰਕਾਰ ਕਿਸ ਦੀ ਬਣੇਗੀ। ਪਹਿਲਾਂ RJD ਨੇ ਬੜਤ ਹਾਸਲ ਕੀਤੀ ਸੀ ਤੇ ਹੁਣ ਬੀਜੇਪੀ ਬੜਤ ਤੇ ਚੱਲ ਰਹੀ ਹੈ।


ਚੋਣ ਕਮਿਸ਼ਨ ਅਨੁਸਾਰ, ਸਿਰਫ 25 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕੀਤੀ ਗਈ ਹੈ। ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ ਐਨਡੀਏ ਗੱਠਜੋੜ 122 ਦੇ ਬਹੁਗਿਣਤੀ ਅੰਕੜੇ ਤੋਂ ਅੱਗੇ ਹੈ।