ਨਵੀਂ ਦਿੱਲੀ: ਤਿੰਨ ਪੜਾਅ ਵਿੱਚ ਹੋਈ ਬਿਹਾਰ ਵਿਧਾਨ ਸਭਾ ਚੋਣ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਐਗਜ਼ਿਟ ਪੋਲ ਵਿੱਚ ਤਾਂ ਮਹਾਗੱਠਬੰਧਨ ਦੀ ਇੱਕ ਤਰਫ਼ੀ ਜਿੱਤ ਦਖਾਈ ਗਈ ਸੀ ਪਰ ਰੁਝਾਨਾਂ ਵਿੱਚ ਅਜਿਹਾ ਹਾਲੇ ਤੱਕ ਦਿਖਾਈ ਨਹੀਂ ਦਿੱਤਾ। ਫਿਲਹਾਲ NDA ਅੱਗੇ ਹੈ ਤੇ ਸਰਕਾਰ ਬਣਾਉਂਣ ਦੇ ਨੇੜੇ ਵੀ ਦਿਖਾਈ ਦੇ ਰਹੀ ਹੈ।
ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ NDA ਜਿੱਤਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਨਿਤੀਸ਼ ਕੁਮਾਰ ਦਾ ਬਿਹਾਰ ਮੁੱਖ ਮੰਤਰੀ ਦੇ ਰੂਪ ਵਿੱਚ ਵਾਪਸੀ ਕਰਨਾ ਹੁਣ ਪੂਰੀ ਤਰ੍ਹਾਂ ਭਾਜਪਾ ਤੇ ਨਿਰਭਰ ਕਰਦਾ ਹੈ। ਭਾਜਪਾ ਦੇ ਨੇਤਾ ਕੈਲਾਸ਼ ਵਿਜੇਵਰਗੀਆ ਨੇ ਕਿਹਾ, "ਮੋਦੀ ਦੇ ਅਕਸ ਨੂੰ ਲੋਕਾਂ ਨੇ ਚੁਣਿਆ ਹੈ। ਸ਼ਾਮ ਤੱਕ ਅਸੀਂ ਸਰਕਾਰ ਦੇ ਗਠਨ ਤੇ ਅਗਵਾਈ ਦੇ ਮੁੱਦੇ ਤੇ ਫੈਸਲਾ ਕਰਾਂਗੇ।"
ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਹੁਣ ਬਿਹਾਰ ਵਿੱਚ ਸਰਕਾਰ ਦੀ ਅਗਵਾਈ ਲਈ ਕਿਸੇ ਨਵੇਂ ਚਿਹਰੇ ਬਾਰੇ ਸੋਚ ਰਹੀ ਹੈ। ਵਿਜੇਵਰਗੀਆ ਨੇ ਕਿਹਾ, "ਭਾਜਪਾ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵਾਪਸ ਲਿਆਉਣ ਦੇ ਵਾਅਦੇ ਤੇ ਕਾਇਮ ਰਹੇਗੀ, ਜੇ ਰੁਝਾਨ ਨਤੀਜਿਆਂ ਵਿੱਚ ਬਦਲਾਅ ਹੁੰਦਾ ਹੈ।"
ਉਧਰ ਨਿਤੀਸ਼ ਕੁਮਾਰ ਦੀ ਟੀਮ ਨੇ ਆਪਣੇ ਮਾੜੇ ਪ੍ਰਦਰਸ਼ਨ ਲਈ ਕੋਵਿਡ ਮਹਾਮਾਰੀ ਦੇ ਪ੍ਰਭਾਵ ਤੇ ਚਿਰਾਗ ਪਾਸਵਾਨ ਨੂੰ ਜਿੰਮੇਵਾਰ ਠਹਿਰਾਇਆ ਹੈ।