✕
  • ਹੋਮ

ਮੋਟਰਸਾਈਕਲ ਦੇ ਸ਼ੌਕੀਨ ਇਹ ਖ਼ਬਰ ਜ਼ਰੂਰ ਪੜ੍ਹਨ

ਏਬੀਪੀ ਸਾਂਝਾ   |  23 Dec 2019 02:48 PM (IST)
1

ਮੁੰਬਈ ਤੋਂ ਤ੍ਰਿਵੇਂਦ੍ਰਮ - ਸਮੁੰਦਰ ਤੇ ਪਹਾੜੀਆਂ ਦੇ ਉੱਤਮ ਨਜ਼ਾਰੇ ਮੁੰਬਈ ਤੋਂ ਤ੍ਰਿਵੇਂਦਰਮ ਤੱਕ ਦੀਆਂ ਸਵਾਰੀਆਂ ਦੇ ਵਿਚਕਾਰ ਦੇਖਣ ਨੂੰ ਮਿਲਣਗੇ। ਇਸ ਸਮੁੰਦਰੀ ਕੰਡੇ ਦੀ ਯਾਤਰਾ ਬਹੁਤ ਸਾਰੇ ਬੀਚਸ ਤੇ ਪੱਛਮੀ ਘਾਟ ਦੀਆਂ ਹਰੇ ਭਰੀਆਂ ਪਹਾੜੀਆਂ ਦੀ ਵਿਲੱਖਣ ਸੁੰਦਰਤਾ ਹੈ।

2

ਸਿਲੀਗੁੜੀ ਤੋਂ ਯੂਕਸੋਮ- ਦੇਸ਼ ਦਾ ਪੂਰਬੀ ਹਿੱਸਾ ਦੇਸ਼ ਦੇ ਸਭ ਤੋਂ ਸੁੰਦਰ ਪਹਾੜਾਂ ਦਾ ਘਰ ਹੈ। ਦਾਰਜਲਿੰਗ ਤੇ ਸਿੱਕਮ ਨੂੰ ਜੋੜਨ ਵਾਲੀਆਂ ਸੜਕਾਂ 'ਤੇ ਤੁਸੀਂ ਉੱਤਮ ਮੋਟਰਸਾਈਕਲ ਦਾ ਅਨੁਭਵ ਕਰ ਸਕਦੇ ਹੋ। ਇੱਕ ਪਾਸੇ ਮਾਉਂਟ ਦੇ ਸ਼ਾਨਦਾਰ ਪੈਨੋਰਾਮਿਕ ਦ੍ਰਿਸ਼ ਹਨ। ਦੂਜੇ ਪਾਸੇ ਹਰੇ-ਭਰੇ ਵਾਤਾਵਰਣ ਦਾ ਇੱਕ ਸ਼ਾਨਦਾਰ ਆਕਰਸ਼ਣ ਹੈ।

3

ਬੰਗਲੁਰੂ ਤੋਂ ਕੰਨੂਰ- ਜੇ ਤੁਸੀਂ ਬੰਗਲੁਰੂ ਸ਼ਹਿਰ ਦੇ ਵਸਨੀਕ ਹੋ, ਤਾਂ ਤੁਸੀਂ ਕੇਰਲ ਦੇ ਕੰਨੂਰ ਤੱਕ ਬੰਗਲੁਰੂ ਦੇ ਹਰੇ ਭਰੇ ਵਾਤਾਵਰਣ ਦੀ ਸਵਾਰੀ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਵਾਦੀਆਂ ਦੇ ਸ਼ਾਨਦਾਰ ਦ੍ਰਿਸ਼ ਤੇ ਹਰੇ-ਭਰੇ ਅਚੰਭੇ ਵਾਲੇ ਵਧੀਆ ਨਜ਼ਾਰੇ ਮਿਲਣਗੇ।

4

ਸ਼ਿਮਲਾ ਤੋਂ ਸਪਿਤੀ ਵੈਲੀ- ਸ਼ਿਮਲਾ ਤੋਂ ਸਪਿਤੀ ਵੈਲੀ ਤੱਕ ਇੱਕ ਮੋਟਰਸਾਈਕਲ ਸਵਾਰੀ ਤੁਹਾਨੂੰ ਹਿਮਾਚਲ ਪ੍ਰਦੇਸ਼ 'ਚ ਵਧੀਆ ਤਜ਼ਰਬਾ ਦੇ ਸਕਦੀ ਹੈ। ਜਦੋਂਕਿ ਇੱਕ ਪਾਸੇ ਬਰਫ਼ ਨਾਲ ਢੱਕੇ ਹੋਏ ਆਕਰਸ਼ਕ ਸਿਖਰਾਂ ਹਨ, ਦੂਜੇ ਪਾਸੇ ਕਿਨੌਰ 'ਚ ਭੇਡਾਂ ਦੇ ਝੁੰਡ ਹਨ। ਭੀਖੀ ਸੱਪ ਵਰਗੀਆਂ ਸੜਕਾਂ, ਤਿੱਖੇ ਮੋੜ ਤੇ ਪੱਥਰ ਵਾਲੇ ਪ੍ਰਦੇਸ਼ ਕਰਕੇ ਇਹ ਸਫ਼ਰ ਮੁਸ਼ਕਲ ਤੇ ਚੁਣੌਤੀਆਂ ਨਾਲ ਭਰਪੂਰ ਹੈ।

5

ਦਿੱਲੀ ਤੋਂ ਲੇਹ: ਇਹ ਭਾਰਤ 'ਚ ਇੱਕ ਸਭ ਤੋਂ ਮਸ਼ਹੂਰ ਬਾਈਕ ਟ੍ਰਿਪਸ ਵਿੱਚੋਂ ਇੱਕ ਹੈ, ਪਰ ਦਿੱਲੀ ਤੋਂ ਲੇਹ ਤਕ ਬਾਈਕ ਚਲਾਉਣ ਵਾਲਿਆਂ ਲਈ ਇਹ ਇੱਕ ਵੱਡੀ ਚੁਣੌਤੀ ਹੋ ਸਕਦਾ ਹੈ। ਇਹ ਯਾਤਰਾ ਲਗਪਗ 15 ਦਿਨਾਂ 'ਚ ਪੂਰੀ ਹੁੰਦੀ ਹੈ, ਦਿੱਲੀ ਤੋਂ ਲੇਹ ਤੱਕ ਦੀ ਯਾਤਰਾ ਐਡਵੈਂਚਰ ਤੇ ਸੈਰ ਸਪਾਟੇ ਨਾਲ ਭਰੀ ਹੈ। ਇਸ ਮਾਰਗ ਤੋਂ ਚੰਡੀਗੜ੍ਹ ਤੇ ਫਿਰ ਮਨਾਲੀ ਤੋਂ ਚੜ੍ਹਾਈ ਸ਼ੁਰੂ ਹੁੰਦੀ ਹੈ। ਹਿਮਾਲਿਆ ਦੇ ਪਿੰਡਾਂ, ਬਰਫੀਲੇ ਪਹਾੜਾਂ, ਆਖਰ 'ਚ ਲੇਹ ਦੇ ਚੱਟਾਨ ਤੇ ਰੇਗਿਸਤਾਨ ਵਰਗੇ ਖੇਤਰ 'ਚ ਖ਼ਤਮ ਹੁੰਦਾ ਹੈ।

  • ਹੋਮ
  • ਖ਼ਬਰਾਂ
  • ਭਾਰਤ
  • ਮੋਟਰਸਾਈਕਲ ਦੇ ਸ਼ੌਕੀਨ ਇਹ ਖ਼ਬਰ ਜ਼ਰੂਰ ਪੜ੍ਹਨ
About us | Advertisement| Privacy policy
© Copyright@2026.ABP Network Private Limited. All rights reserved.