ਵਾਡਰਾ ਨੂੰ ਅਮਰੀਕਾ ਤੋਂ ਆਉਂਦੇ ਹੀ ਕਰਨਾ ਪਵੇਗਾ ED ਦਾ ਸਾਹਮਣਾ
ਏਬੀਪੀ ਸਾਂਝਾ | 06 Feb 2019 10:18 AM (IST)
ਨਵੀਂ ਦਿੱਲੀ: ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਖ਼ਬਰਾਂ ਨੇ ਉਹ ਆਪਣੀ ਮਾਂ ਦੇ ਇਲਾਜ਼ ਲਈ ਲੰਦਨ ਗਏ ਸੀ ਜਿੱਥੋਂ ਉਹ ਅਮਰੀਕਾ ਚਲੇ ਗਏ ਸੀ। ਪਰ ਹੁਣ ਉਨ੍ਹਾਂ ਨੂੰ ਦੇਸ਼ ਪਰਤਦਿਆਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਪੇਸ਼ ਹੋਣਾ ਪੈ ਸਕਦਾ ਹੈ। ਵਾਡਰਾ ਨੇ ਵਿਰੋਧੀ ਧੀਰ ਭਾਜਪਾ ‘ਤੇ ਇਲਜ਼ਾਮ ਲਗਾਏ ਹਨ ਕਿ ਉਹ ਬਦਲੇ ਦੀ ਭਾਵਨਾ ਨਾਲ ਅਜਿਹਾ ਕੰਮ ਕਰ ਰਹੀ ਹੈ। ਕਾਂਗਰਸ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ ਨੇ ਆਪਣੇ ਪਤੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਅਦਾਲਤ ‘ਚ ਅਪੀਲ ਕੀਤੀ ਸੀ। ਮਨੀ ਲੌਂਡ੍ਰਿੰਗ ਕੇਸ ਦੀ ਇਸ ਅਪੀਲ ‘ਤੇ ਸੁਣਵਾਈ ਕਰਦਿਆਂ ਪਿਛਲੇ ਹਫਤੇ ਹੀ ਦਿੱਲੀ ਦੀ ਪਟਿਆਲਾ ਕੋਰਟ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਧਰ ਵਾਡਰਾ ਦੇ ਵਕੀਲ ਕੇਟੀਐਸ ਤੁਲਸੀ ਨੇ ਕੋਰਟ ਨੂੰ ਵਿਸ਼ਵਾਸ ਦੁਆਇਆ ਸੀ ਕਿ ਉਨ੍ਹਾਂ ਦੇ ਕਲਾਇੰਟ ਰਾਬਰਟ ਵਾਡਰਾ ਜਾਂਚ ‘ਚ ਪੂਰਾ ਸਾਥ ਦੇਣਗੇ। ਕੋਰਟ ਨੇ ਵਾਡਰਾ ਨੂੰ 16 ਫਰਵਰੀ ਤਕ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਅਤੇ ਕਿਹਾ ਕਿ ਵਾਡਰਾ ਨੂੰ ਪੁੱਛਗਿੱਛ ਲਈ 6 ਫਰਵਰੀ ਨੂੰ ED ਅੱਗੇ ਪੇਸ਼ ਹੋਣਾ ਪਵੇਗਾ। ਉਧਰ ਵਾਡਰਾ ਮੰਗਲਵਾਰ ਰਾਤ ਭਾਰਤ ਆ ਗਏ ਹਨ। ਚਾਰ ਸਾਲ ਤੋਂ ਹਰਿਆਣਾ, ਰਾਜਸਥਾਨ, ੳਤੇ ਕੈਨਦਰ ‘ਚ ਭਾਜਪਾ ਸਰਕਾਰ ਸੀ ਉਨ੍ਹਾਂ ਨੇ ਪਹਿਲਾ ਇਸ ਬਾਰੇ ਕੁਝ ਕਿਉਂ ਨਹੀਂ ਕਿਹਾ। ਵਾਡਰਾ ਨੇ ਕਿਹਾ ਕਿ ਭਾਜਪਾ ਇਹ ਸਭ ਬਦਲੇ ਦੀ ਭਾਵਨਾ ਨਾਲ ਕਰ ਰਹੀ ਹੈ।