ਵਿਦੇਸ਼ ਵਿੱਚ ਨਾਜਾਇਜ਼ ਜਾਇਦਾਦ ਰੱਖਣ ਦੇ ਇਲਜ਼ਾਮ ਨਾਲ ਸਬੰਧਤ ਪੁੱਛਗਿੱਛ ਲਈ ਰਾਬਰਟ ਵਾਡਰਾ ਬਾਅਦ ਦੁਪਹਿਰ ਈਡੀ ਦੇ ਦਫ਼ਤਰ ਪਹੁੰਚ ਗਏ ਸਨ। ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਨਾਲ ਆਈ ਸੀ। ਵਾਡਰਾ ਖ਼ਿਲਾਫ਼ ਇਹ ਮਾਮਲਾ ਲੰਦਨ ਵਿੱਚ 19 ਲੱਖ ਪਾਊਂਡ ਦੀ ਜਾਇਦਾਦ ਦੀ ਖਰੀਦ ਵਿੱਚ ਕਥਿਤ ਮਨੀ ਲਾਂਡ੍ਰਿੰਗ ਜਾਂਚ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ- ED ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ, ਸਵਾਲਾਂ ਦੀ ਝੜੀ
ਇਸ ਤੋਂ ਪਹਿਲਾਂ ਦੋ ਫਰਵਰੀ ਨੂੰ ਦਿੱਲੀ ਦੀ ਅਦਾਲਤ ਨੇ ਰਾਬਰਟ ਵਾਡਰਾ ਨੂੰ 16 ਫਰਵਰੀ ਤਕ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਛੇ ਫਰਵਰੀ ਨੂੰ ਖ਼ੁਦ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ।
ਸੂਤਰਾਂ ਮੁਤਾਬਕ ਵਾਡਰਾ ਏਜੰਸੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਲੰਡਨ ਵਿੱਚ ਜਾਇਦਾਦ ਦੀ ਖਰੀਦ ਸਬੰਧੀ ਕੀਤੇ ਸੌਦਿਆਂ ਬਾਰੇ ਪੁੱਛਿਆ ਗਿਆ ਹੈ। ਸੂਤਰਾਂ ਮੁਤਾਬਕ ਵਾਡਰਾ ਨੇ ਲੰਡਨ ਵਿੱਚ ਆਪਣੀ ਜਾਇਦਾਦ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਬਿਆਨ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਹੈ। ਜੇਕਰ ਈਡੀ ਨੂੰ ਲੋੜ ਹੋਵੇਗੀ ਤਾਂ ਵਾਡਰਾ ਨੂੰ ਮੁੜ ਤੋਂ ਸੰਮਨ ਕੀਤਾ ਜਾਵੇਗਾ।