ਨਵੀਂ ਦਿੱਲੀ: ਰੌਬਰਟ ਵਾਡਰਾ ਨੇ ਵਿਭਾਗ ਦੀ ਕਾਰਵਾਈ ਲਈ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਵਾਡਰਾ ਨੇ ਕਿਹਾ ਕਿ ਜਦੋਂ ਵੀ ਮੋਦੀ ਸਰਕਾਰ ਫਸਦੀ ਹੈ ਤਾਂ ਮੈਨੂੰ ਨਿਸ਼ਾਨਾ ਬਣਾਉਂਦੀ। ਰੌਬਰਟ ਵਾਡਰਾ ਨੇ ਕਿਹਾ, “ਕਿਸਾਨ ਅੰਦੋਲਨ 'ਤੇ ਪ੍ਰਿਯੰਕਾ ਅਤੇ ਰਾਹੁਲ ਸਵਾਲ ਪੁੱਛ ਰਹੇ ਹਨ ਅਤੇ ਨਿਸ਼ਾਨਾ ਮੈਨੂੰ ਬਣਾ ਰਹੇ ਹਨ।" ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਲਗਾਤਾਰ ਦੋ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਰੌਬਰਟ ਵਾਡਰਾ ਦੇ ਦਫਤਰ 'ਤੇ ਸਵਾਲ ਚੁੱਕੇ ਸੀ। ਇਨਕਮ ਟੈਕਸ ਟੀਮ ਆਪਣੇ ਨਾਲ ਵਾਡਰਾ ਦੇ ਦਫਤਰ ਤੋਂ ਇਲੈਕਟ੍ਰਾਨਿਕ ਸਬੂਤ ਲੈ ਗਈ।
ਸਭ ਕੁਝ ਖਾਤੇ ਅਤੇ ਆਰਓਸੀ ਵਿੱਚ ਹੈ, ਤੁਸੀਂ ਮੈਨੂੰ ਹੋਰ ਕੀ ਪੁੱਛੋਗੇ। ਜੋ ਪੁੱਛੋਗੇ ਦੱਸਾਂਗਾ, ਮੇਰੇ ਪਿਤਾ ਦੇ ਮੁਰਾਦਾਬਾਦ ਵਿੱਚ ਕਾਰੋਬਾਰ ਬਾਰੇ ਪੁੱਛੋ ਤਾਂ ਦੱਸ ਦਿਆਂਗਾ। ਇਹ ਸਭ ਜਾਣਬੁੱਝ ਕੇ ਹੋ ਰਿਹਾ ਹੈ ਕਿਉਂਕਿ ਮੈਂ ਇੱਕ ਪਰਿਵਾਰ ਤੋਂ ਹਾਂ।” ਉਨ੍ਹਾਂ ਨੇ ਕਿਹਾ,“ ਮੈਂ ਕਿਸੇ ਤੋਂ ਡਰ ਕੇ ਜਾਂ ਦੇਸ਼ ਛੱਡ ਕੇ ਭੱਜਾਂਗਾ ਨਹੀਂ, ਦਿੱਲੀ ਅਤੇ ਜੈਪੁਰ ਈਡੀ ਆਪ ਨਾ ਜਾਂਦਾ। ਇਸ ਵਾਰ ਮੈਂ ਕੋਵਿਡ-19 ਨੂੰ ਵੇਖਦਿਆਂ ਸਮੇਂ ਦੀ ਮੰਗ ਕੀਤੀ ਸੀ।- ਰੌਬਰਟ ਵਾਡਰਾ
ਵਾਡਰਾ ਨੇ ਕਿਹਾ ਕਿ ਮੇਰੇ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ, ਮੈਂ ਜੋ ਵੀ ਕਾਰੋਬਾਰ ਕੀਤਾ ਹੈ, ਮੇਰੀਆਂ ਰਿਟਰਨਾਂ ਪੂਰੀਆਂ ਹਨ। ਮੈਂ ਕੁਝ ਗਲਤ ਨਹੀਂ ਕੀਤਾ। ਮੈਂ ਲੜਦਾ ਰਹਾਂਗਾ ਅਤੇ ਸੱਚਾਈ ਦੀ ਜਿੱਤ ਹੋਵੇਗੀ।
Farmers Protest: ਅਮਰੀਕੀ ਸਪੀਕਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੀਤਾ ਸਮਰਥਨ, ਲਿੱਖੀ ਚਿੱਠੀ
ਉਨ੍ਹਾਂ ਨੇ ਕਿਹਾ, "ਜੇ ਮੇਰਾ ਪਰਿਵਾਰ ਇਸ ਦੇਸ਼ ਲਈ ਸਖ਼ਤ ਮਿਹਨਤ ਕਰਦਾ ਹੈ ਅਤੇ ਉਹ (ਸਰਕਾਰ) ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ, ਤਾਂ ਉਹ ਮੈਨੂੰ ਜਾਂ ਕਿਸੇ ਹੋਰ ਮੁੱਦੇ ਦੀ ਵਰਤੋਂ ਕਰਨਗੇ।" ਵਾਡਰਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਏਜੰਸੀਆਂ ਨੂੰ ਉਨ੍ਹਾਂ ਅਤੇ ਕਾਰੋਬਾਰ ਬਾਰੇ ਸ਼ੁਰੂਆਤ ਤੋਂ ਜਾਣਕਾਰੀ ਹੋਣੀ ਚਾਹੀਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904