ਪਟਨਾ: ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਲੋਕ ਦੁਨੀਆ ਦੇ ਮੋਹ ਤੋਂ ਮੁਕਤ ਹੋ ਜਾਂਦੇ ਹਨ ਪਰ ਪਟਨਾ ਸ਼ਹਿਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ। ਜਦੋਂ ਲਾਸ਼ ਆਪਣੇ ਪੈਸੇ ਲੈਣ ਲਈ ਖੁਦ ਬੈਂਕ ਪਹੁੰਚੀ। ਖ਼ਬਰ ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਬਿਲਕੁਲ ਸੱਚ ਹੈ।

ਦਰਅਸਲ, ਰਾਜਧਾਨੀ ਪਟਨਾ ਨਾਲ ਲੱਗਦੇ ਪਟਨਾ ਸਿਟੀ ਸਬ-ਡਵੀਜ਼ਨ ਦੇ ਸ਼ਾਹਜਹਾਂਪੁਰ ਥਾਣਾ ਖੇਤਰ ਦੇ ਪਿੰਡ ਸਿਗਰੀਆਵਾਂ ਦੇ ਵਸਨੀਕ 55 ਸਾਲਾ ਮਹੇਸ਼ ਯਾਦਵ ਦੀ ਬਿਮਾਰੀ ਕਾਰਨ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਦੇ ਅੰਤਮ ਸੰਸਕਾਰ ਲਈ ਬੈਂਕ ਤੋਂ ਪੈਸੇ ਦੀ ਮੰਗ ਕੀਤੀ ਪਰ ਬੈਂਕ ਨੇ ਇਨਕਾਰ ਕਰ ਦਿੱਤਾ, ਤਾਂ ਪਿੰਡ ਵਾਸੀਆਂ ਨੇ ਲਾਸ਼ ਨੂੰ ਬੈਂਕ ਜਾ ਕੇ ਰੱਖ ਦਿੱਤਾ।

ਉਸ ਤੋਂ ਬਾਅਦ ਕੇਨਰਾ ਬੈਂਕ ਬ੍ਰਾਂਚ ਵਿੱਚ ਅਚਾਨਕ ਹਫੜਾ-ਦਫੜੀ ਮਚ ਗਈ। ਪਿੰਡ ਦੇ ਲੋਕ ਕਰੀਬ ਤਿੰਨ ਘੰਟੇ ਬੈਂਕ ਵਿੱਚ ਪਏ ਰਹਿਣ ਤੋਂ ਬਾਅਦ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਦਿੱਤੇ ਤੇ ਮਾਮਲਾ ਸ਼ਾਂਤ ਕੀਤਾ।

ਦਰਅਸਲ ਮ੍ਰਿਤਕ ਮਹੇਸ਼ ਦਾ ਵਿਆਹ ਨਹੀਂ ਹੋਇਆ ਸੀ ਤੇ ਉਸ ਦੇ ਪਿੱਛੇ ਕੋਈ ਨਹੀਂ ਸੀ। ਉਸ ਦੇ ਬੈਂਕ ਖਾਤੇ ਵਿੱਚ ਇੱਕ ਲੱਖ ਅਠਾਰਾਂ ਰੁਪਏ ਸੀ ਪਰ ਬੈਂਕ ਖਾਤੇ ਵਿੱਚ ਉਸ ਦਾ ਕੋਈ ਨੌਮਿਨੀ ਨਹੀਂ ਸੀ। ਉਸ ਨੇ ਕੇਵਾਈਸੀ ਵੀ ਨਹੀਂ ਕਰਵਾਈ। ਇਸ ਕਾਰਨ ਬੈਂਕ ਮੈਨੇਜਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904