ਸਿਡਨੀ: ਬੀਸੀਸੀਆਈ (BCCI) ਨੇ 7 ਜਨਵਰੀ ਤੋਂ ਸਿਡਨੀ ਵਿਚ ਹੋਣ ਵਾਲੇ ਤੀਜੇ ਟੈਸਟ ਮੈਚ ਲਈ (IND vs AUS) ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਤੀਜੇ ਟੈਸਟ ਵਿੱਚ ਟੀਮ ਇੰਡੀਆ (Team India) ਦੋ ਤਬਦੀਲੀਆਂ ਨਾਲ ਮੈਦਾਨ ਵਿੱਚ ਉਤਰੇਗੀ। ਸਟਾਰ ਓਪਨਰ ਰੋਹਿਤ ਸ਼ਰਮਾ ਵਾਪਸੀ ਤੇ ਨਵਦੀਪ ਸੈਣੀ ਨੂੰ ਤੀਜੇ ਟੈਸਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲੇਗਾ। ਦੋ ਟੈਸਟਾਂ 'ਚ ਅਸਫਲ ਰਹੇ ਮਯੰਕ ਅਗਰਵਾਲ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।

ਰੋਹਿਤ ਸ਼ਰਮਾ ਦੀ ਵਾਪਸੀ ਨੂੰ ਲੈ ਕੇ ਪਹਿਲਾਂ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਰੋਹਿਤ ਸ਼ਰਮਾ ਮਯੰਕ ਅਗਰਵਾਲ ਦੀ ਥਾਂ ਲੈਣਗੇ ਜਾਂ ਹਨੂਮਾ ਵਿਹਾਰੀ ਪਰ ਟੀਮ ਇੰਡੀਆ ਨੇ ਵਿਹਾਰੀ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ।


ਉਮੇਸ਼ ਯਾਦਵ ਦੇ ਸੱਟ ਲੱਗਣ ਕਾਰਨ ਟੀਮ ਇੰਡੀਆ ਦੀ ਇਕ ਹੋਰ ਤਬਦੀਲੀ ਕਰਨਾ ਮਜਬੂਰੀ ਸੀ। ਨਵਦੀਪ ਸੈਣੀ ਨੂੰ ਟੀਮ ਇੰਡੀਆ ਵੱਲੋਂ ਡੈਬਿਊ ਕਰਨ ਦਾ ਮੌਕਾ ਦਿੱਤਾ ਗਿਆ ਹੈ। ਨਵਦੀਪ ਸੈਣੀ ਤੀਜੇ ਟੈਸਟ ਵਿੱਚ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਦੇ ਨਾਲ ਹੋਣਗੇ।

ਸਪਿਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਆਰ ਅਸ਼ਵਿਨ ਦੇ ਹੱਥ ਹੋਵੇਗੀ ਜਿਸ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਵਿਖਾਇਆ। ਰਵਿੰਦਰ ਜਡੇਜਾ ਨੇ 57 ਦੌੜਾਂ ਦੀ ਪਾਰੀ ਨਾਲ ਆਲਰਾਉਂਡਰ ਵਜੋਂ ਪਹਿਲੇ ਟੈਸਟ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ।

ਤੀਜੇ ਟੈਸਟ ਵਿੱਚ ਨਟਰਾਜਨ ਦੇ ਡੈਬਿਊ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸੈਣੀ ਦੀ ਬਜਾਏ ਟੀ. ਨਟਰਾਜਨ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ। ਪਰ ਅਜਿਹਾ ਨਹੀਂ ਹੋਇਆ ਅਤੇ ਨਟਰਾਜਨ ਨੂੰ ਟੈਸਟ ਕ੍ਰਿਕਟ ਖੇਡਣ ਲਈ ਹੋਰ ਇੰਤਜ਼ਾਰ ਕਰਨਾ ਪਏਗਾ।

Farmers Protest: ਅਭੈ ਚੌਟਾਲਾ ਦਾ ਵੱਡਾ ਐਲਾਨ, 500 ਟਰੈਕਟਰ-ਟਰਾਲੀਆਂ ਲੈ ਪਹੁੰਚਣਗੇ ਟਿੱਕਰੀ

ਟੀਮ ਇੰਡੀਆ

Playing 11: ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅੰਜਿਕਿਆ ਰਹਾਣੇ (ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਆਰ.ਕੇ. ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਨਵਦੀਪ ਸੈਣੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904