Pragyan Rover Video: ਚੰਦ ਦੇ ਦੱਖਣੀ ਧਰੁਵ 'ਤੇ ਲੈਂਡਿੰਗ ਕਰਨ ਤੋਂ ਬਾਅਦ ਹੀ ਰੋਵਰ ਪ੍ਰਗਿਆਨ ਤੇ ਲੈਂਡਰ ਵਿਕਰਮ ਰੋਜ਼ਾਨਾ ਅਹਿਮ ਜਾਣਕਾਰੀਆਂ ਧਰਤੀ ਉੱਤੇ ਭੇਜ ਰਿਹਾ ਹੈ। ਇਸ ਦੌਰਾਨ ਲੈਂਡਰ ਵਿਕਰਮ ਨੇ ਚੰਦਰਮਾ ਦੀ ਸਤ੍ਹਾ ਤੋਂ ਰੋਵਰ ਪ੍ਰਗਿਆਨ ਦਾ ਇੱਕ ਮਜ਼ਾਕੀਆ ਵੀਡੀਓ ਵੀ ਇਸਰੋ ਨੂੰ ਭੇਜਿਆ ਹੈ। ਇਸ ਵੀਡੀਓ 'ਚ ਰੋਵਰ ਸੁਰੱਖਿਅਤ ਰੂਟ ਦੀ ਤਲਾਸ਼ 'ਚ 360 ਡਿਗਰੀ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ, ਜਿਸ ਨਾਲ ਅਜਿਹਾ ਲੱਗ ਰਿਹਾ ਹੈ ਕਿ ਇਹ ਚੰਦਰਮਾ ਦੀ ਸਤ੍ਹਾ 'ਤੇ ਨੱਚ ਰਿਹਾ ਹੈ।


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸਰੋ ਨੇ ਟਵੀਟ ਕੀਤਾ, 'ਲੈਂਡਰ ਵਿਕਰਮ ਨੇ ਰੋਵਰ ਪ੍ਰਗਿਆਨ ਦੇ ਸੁਰੱਖਿਅਤ ਰਸਤੇ ਵੱਲ ਘੁੰਮਣ ਦਾ ਵੀਡੀਓ ਰਿਕਾਰਡ ਕੀਤਾ ਹੈ। ਇਸ ਵੀਡੀਓ 'ਚ ਲੱਗਦਾ ਹੈ ਕਿ ਇਕ ਬੱਚਾ ਚੰਦਮਾਮਾ ਦੇ ਵਿਹੜੇ 'ਚ ਖੇਡ ਰਿਹਾ ਹੈ ਤੇ ਉਸ ਦੀ ਮਾਂ ਉਸ ਨੂੰ ਪਿਆਰ ਨਾਲ ਖੇਡਦੀ ਦੇਖ ਰਹੀ ਹੈ।


 






 


ਰੋਵਰ ਪ੍ਰਗਿਆਨ ਨੇ ਆਕਸੀਜਨ ਤੇ ਸਲਫਰ ਦੀ ਖੋਜ ਕੀਤੀ


ਇਸ ਤੋਂ ਪਹਿਲਾਂ ਮੰਗਲਵਾਰ (29 ਅਗਸਤ 2023) ਨੂੰ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਰੋਵਰ ਪ੍ਰਗਿਆਨ 'ਤੇ ਲੱਗੇ ਇਕ ਯੰਤਰ ਨੇ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਗੰਧਕ ਦੀ ਪੁਸ਼ਟੀ ਕੀਤੀ ਹੈ। ਇਸਰੋ ਨੇ ਇਹ ਵੀ ਕਿਹਾ ਕਿ ਯੰਤਰ ਨੇ ਉਮੀਦ ਅਨੁਸਾਰ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਾਇਆ।


ਇਸਰੋ ਨੇ ਕਿਹਾ, 'ਚੰਦਰਮਾ ਦੀ ਸਤ੍ਹਾ 'ਤੇ ਰੋਵਰ ਰਾਹੀਂ ਵਿਗਿਆਨਕ ਪ੍ਰਯੋਗ ਚੱਲ ਰਹੇ ਹਨ। ਰੋਵਰ 'ਤੇ ਲਗਾਏ ਗਏ ਲੇਜ਼ਰ ਆਪਰੇਟਿਡ ਬ੍ਰੇਕਡਾਊਨ ਸਪੈਕਟਰੋਸਕੋਪ (LIBS) ਯੰਤਰ ਨੇ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਸਤ੍ਹਾ 'ਚ ਗੰਧਕ ਦੀ ਮੌਜੂਦਗੀ ਦੀ ਸਪੱਸ਼ਟ ਪੁਸ਼ਟੀ ਕੀਤੀ ਹੈ। ਜਿਵੇਂ ਕਿ ਉਮੀਦ ਕੀਤੀ ਗਈ ਸੀ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ, ਮੈਂਗਨੀਜ਼, ਸਿਲੀਕਾਨ ਅਤੇ ਆਕਸੀਜਨ ਦਾ ਵੀ ਪਤਾ ਲਗਾਇਆ ਗਿਆ ਸੀ। ਹਾਈਡ੍ਰੋਜਨ ਦੀ ਖੋਜ ਜਾਰੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ