ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ('ਆਪ') ਦੇ ਵਿਧਾਇਕ ਨਰੇਸ਼ ਬਾਲਿਆਨ ਦੇ ਨਿਵਾਸ 'ਚ ਦੇਰ ਰਾਤ ਛਾਪੇਮਾਰੀ ਕੀਤੀ ਗਈ। ਨਰੇਸ਼ ਬੀਲਿਆਨ ਇਸ ਵੇਲੇ ਇਨਕਮ ਟੈਕਸ ਵਿਭਾਗ ਦੀ ਹਿਰਾਸਤ ‘ਚ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਂਚ ਕੱਲ੍ਹ ਸ਼ਾਮੀਂ 1:30 ਵਜੇ ਤੋਂ ਸ਼ੁਰੂ ਕੀਤੀ ਜਿਸ ਨੂੰ ਹੁਣ ਤਕ 17 ਘੰਟੇ ਤੋਂ ਵੱਧ ਹੋ ਚੁੱਕੇ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਸ਼ੁੱਕਰਵਾਰ ਨੂੰ ਇੱਕ ਬਿਲਡਰ ਤੋਂ ਦੋ ਕਰੋੜ ਰੁਪਏ ਬਰਾਮਦ ਕਰ ਚੁੱਕੀ ਹੈ ਅਤੇ ਇਹ ਵਿਧਾਇਕ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਹੋਏ ਹਨ।



ਇੱਕ ਸੀਨੀਅਰ ਅਫਸਰ ਨੇ ਕਿਹਾ, "ਬਾਲੀਆਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਬਰਾਮਦ ਨਕਦੀ ਉਨ੍ਹਾਂ ਨਾਲ ਸਬੰਧਤ ਹੈ। ਆਮਦਨ ਕਰ ਅਧਿਕਾਰੀ ਧਨ ਦੇ ਸਰੋਤਾਂ ਬਾਰੇ ਵਿਧਾਇਕਾਂ ਅਤੇ ਹੋਰਨਾਂ ਤੋ ਪੁੱਛਗਿੱਛ ਕਰ ਰਹੇ ਹਨ।”

ਆਮਦਨ ਕਰ ਦੇ ਅਧਿਕਾਰੀਆਂ ਨੇ ਦਵਾਰਕਾ ਸੈਕਟਰ 12, ਪਾਕੇਟ ਛੇ ਦੇ ਫਲੈਟ ਨੰਬਰ 86 ਉਤੇ ਛਾਪਾ ਮਾਰਿਆ ਸੀ। ਉੱਥੇ ਬਾਲਿਆਨ 2 ਕਰੋੜ ਰੁਪਏ ਲੈ ਕੇ ਪਹੁੰਚਿਆ। ਇਹ ਫਲੈਟ ਪ੍ਰਦੀਪ ਸੋਲੰਕੀ ਨਾਂ ਦੇ ਪ੍ਰਾਪਰਟੀ ਡੀਲਰ ਦਾ ਹੈ, ਜਿਸ ਦੀ ਮੌਤ ਹੋ ਚੁੱਕੀ ਹੈ।