ਆਗਰਾ: ਤਾਜਨਗਰੀ ਆਗਰਾ ਵਿੱਚ ਯੂਪੀ ਪੁਲਿਸ ਸਾਰੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਅਪਰਾਧੀਆਂ ਵਿਰੁੱਧ ਕਾਰਵਾਈ ਦੀ ਗੱਲ ਕਰਨ ਵਾਲੀ ਯੂਪੀ ਪੁਲਿਸ ਆਪਣੇ ਖੁਦ ਦੇ ਥਾਣਿਆਂ ਦੀ ਸੁਰੱਖਿਆ ਕਰਨ ਦੇ ਯੋਗ ਨਹੀਂ। ਆਗਰਾ ਥਾਣੇ ਦੇ ਮਾਲ ਖਾਨੇ ਵਿੱਚੋਂ 25 ਲੱਖ ਰੁਪਏ ਨਕਦ ਚੋਰੀ ਹੋ ਗਏ ਤੇ ਪੁਲਿਸ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਜਦੋਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
ਦਰਅਸਲ, ਜਦੋਂ ਆਗਰਾ ਦੇ ਜਗਦੀਸ਼ਪੁਰਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਹੈੱਡ ਮੋਹਰੀਰ ਮਾਲ ਖਾਨੇ ਪਹੁੰਚਿਆ ਤਾਂ ਉਸ ਨੂੰ ਕੁਝ ਸ਼ੱਕ ਹੋਇਆ। ਇਸ ਸ਼ੱਕ ਨੂੰ ਦੂਰ ਕਰਨ ਲਈ ਜਦੋਂ ਉਸਨੇ ਮਾਲ ਖਾਨੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਾਮਾਨ ਵਿੱਚੋਂ 25 ਲੱਖ ਰੁਪਏ ਦੀ ਨਕਦੀ ਗਾਇਬ ਸੀ। ਜਿਵੇਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਨਕਦੀ ਗਾਇਬ ਹੋਣ ਦੀ ਖ਼ਬਰ ਆਈ, ਸਾਰੇ ਉੱਚ ਪੁਲਿਸ ਅਧਿਕਾਰੀਆਂ ਨੇ ਥਾਣੇ ਆ ਗਏ।
ਹਾਸਲ ਜਾਣਕਾਰੀ ਇਹ ਵੀ ਮਿਲੀ ਸੀ ਕਿ ਮਾਲਖਾਨੇ ਵਿੱਚੋਂ ਕਈ ਹਥਿਆਰ ਵੀ ਗਾਇਬ ਹਨ, ਪਰ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਲ ਖਾਨੇ ਵਿੱਚੋਂ ਸਿਰਫ 25 ਲੱਖ ਰੁਪਏ ਚੋਰੀ ਹੋਏ ਹਨ, ਜਿਨ੍ਹਾਂ ਨੂੰ ਇੱਕ ਕੇਸ ਵਿੱਚ ਜ਼ਬਤ ਕੀਤਾ ਸੀ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਥਾਣੇ ਦੇ ਅੰਦਰੋਂ 25 ਲੱਖ ਰੁਪਏ ਦੀ ਨਕਦੀ ਕਿਵੇਂ ਗਾਇਬ ਹੋ ਗਈ।
ਆਗਰਾ ਜ਼ੋਨ ਦੇ ਏਡੀਜੀ ਰਾਜੀਵ ਕ੍ਰਿਸ਼ਨ ਨੇ ਕਿਹਾ ਕਿ ਇਹ ਵੱਡੀ ਲਾਪਰਵਾਹੀ ਹੈ। ਇਸ ਲਈ ਸਟੇਸ਼ਨ ਇੰਚਾਰਜ ਅਨੂਪ ਤਿਵਾੜੀ, ਹੈੱਡ ਮੋਹਰਿਰ ਮੌਰਿਆ ਤੇ ਇੱਕ ਸਬ-ਇੰਸਪੈਕਟਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਜੀ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਉਕਤ ਤੋਂ ਇਲਾਵਾ 3 ਕਾਂਸਟੇਬਲਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Weather News: ਬੇਮੌਸਮੀ ਬਾਰਸ਼ ਨੇ ਖੜ੍ਹੀ ਕੀਤੀ ਕਿਸਾਨਾਂ ਲਈ ਮੁਸੀਬਤ, ਖੇਤਾਂ ਤੇ ਮੰਡੀਆਂ 'ਚ ਭਿੱਜੀ ਫਸਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/