India Coronavirus Updates: ਦੇਸ਼ '8 ਮਹੀਨੇ ਬਾਅਦ ਇੱਕ ਦਿਨ '14 ਹਜ਼ਾਰ ਤੋਂ ਘੱਟ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਅਨੁਸਾਰ ਪਿਛਲੇ 24 ਘੰਟੇ 'ਚ ਕੋਰੋਨਾ ਦੇ 13,596 ਨਵੇਂ ਮਾਮਲੇ ਆਏ ਤੇ 166 ਕੋਰੋਨਾ ਪੌਜੇਟਿਵ ਲੋਕਾਂ ਨੇ ਆਪਣੀ ਜਾਨ ਗੁਆਈ। 19,582 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ 6152 ਐਕਟਿਵ ਮਾਮਲਿਆਂ 'ਚ ਕਮੀ ਆਈ ਹੈ। ਨਵੇਂ ਕੇਸ 230 ਦਿਨਾਂ 'ਚ ਸਭ ਤੋਂ ਘੱਟ ਹਨ।


ਦੇਸ਼ 'ਚ ਕੋਰੋਨਾ ਲਾਗ ਦੀ ਸਥਿਤੀ


ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤਕ ਕੁੱਲ 3 ਕਰੋੜ 40 ਲੱਖ 81 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ 'ਚੋਂ 4 ਲੱਖ 52 ਹਜ਼ਾਰ 290 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 34 ਲੱਖ 39 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ ਦੋ ਲੱਖ ਤੋਂ ਘੱਟ ਹੋ ਗਈ ਹੈ। ਕੁੱਲ 1 ਲੱਖ 89 ਹਜ਼ਾਰ 694 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।



  • ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 40 ਲੱਖ 81 ਹਜ਼ਾਰ 315

  • ਕੁੱਲ ਡਿਸਚਾਰਜ - 3 ਕਰੋੜ 34 ਲੱਖ 39 ਹਜ਼ਾਰ 331

  • ਕੁੱਲ ਐਕਟਿਵ ਮਾਮਲੇ - 1 ਲੱਖ 89 ਹਜ਼ਾਰ 694

  • ਕੁੱਲ ਮੌਤ - 4 ਲੱਖ 52 ਹਜ਼ਾਰ 290

  • ਕੁੱਲ ਟੀਕਾਕਰਨ - 97 ਕਰੋੜ 79 ਲੱਖ 47 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ


97 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ


ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ 17 ਅਕਤੂਬਰ ਤਕ ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀਆਂ 97 ਕਰੋੜ 79 ਲੱਖ 47 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 12.05 ਲੱਖ ਟੀਕੇ ਲਾਏ ਗਏ ਸਨ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਨੁਸਾਰ ਹੁਣ ਤਕ ਲਗਭਗ 59.19 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 9.89 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 2 ਫ਼ੀਸਦੀ ਤੋਂ ਘੱਟ ਹੈ।


ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.33 ਫ਼ੀਸਦੀ ਹੈ, ਜਦਕਿ ਰਿਕਵਰੀ ਰੇਟ 98.10 ਫ਼ੀਸਦੀ ਹੈ। ਐਕਟਿਵ ਕੇਸ 0.57 ਫ਼ੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਦੁਨੀਆਂ '10ਵੇਂ ਨੰਬਰ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ 'ਚ ਭਾਰਤ ਦੂਜੇ ਨੰਬਰ 'ਤੇ ਹੈ। ਜਦੋਂ ਕਿ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।


ਇਹ ਵੀ ਪੜ੍ਹੋ: Corona Vaccine: ਕੋਰੋਨਾ ਵੈਕਸੀਨ ਦਾ ਇੰਨਾ ਖੌਫ਼! ਔਰਤ ਨੇ ਸੱਪ ਨਾਲ ਡੰਗਵਾਉਣ ਦੀ ਦਿੱਤੀ ਧਮਕੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904