ਨਵੀਂ ਦਿੱਲੀ: ਦੇਸ਼ ਵਿੱਚ ਇਸ ਵੇਲੇ ਦਲਿਤ ਤੇ ਕਿਸਾਨ ਸਿਆਸਤ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਇਸ ਲਈ ਹੀ ਵੀਰਵਾਰ ਨੂੰ ਡਾ. ਬੀਆਰ ਅੰਬੇਦਕਰ ਜੈਅੰਤੀ ਮੌਕੇ ਦਲਿਤਾਂ ਲਈ ਕੇਂਦਰ ਤੇ ਸੂਬਾਂ ਸਰਕਾਰਾਂ ਵੱਲੋਂ ਕਈ ਐਲਾਨ ਕੀਤੇ ਗਏ। ਇਸੇ ਤਹਿਤ ਕੇਂਦਰ ਸਰਕਾਰ ਨੇ ਦਲਿਤਾਂ ਲਈ ਵੱਡੀ ਸਹੁਲਤ ਦਾ ਐਲਾਨ ਕੀਤਾ ਹੈ। ਇਸ ਤਹਿਤ ਦੇਸ਼ ਦਾ ਕੋਈ ਦਲਿਤ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦਾ ਹੈ।


ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦਲਿਤ ਭਾਈਚਾਰੇ ਲਈ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੋਰਟਲ ਜਾਰੀ ਕੀਤਾ ਹੈ। ਪੱਟੀ ਦਰਜ ਜਾਤਾਂ ਬਾਰੇ ਰਾਸ਼ਟਰੀ ਕਮਿਸ਼ਨ ਵੱਲੋਂ ਦਲਿਤ ਭਾਈਚਾਰੇ ਦੀਆਂ ਸ਼ਿਕਾਇਤਾਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਸੁਵਿਧਾ ਨਾਲ ਦਰਜ ਕਰਵਾਉਣ ਲਈ ਆਨਲਾਈਨ ਸ਼ਿਕਾਇਤ ਪ੍ਰਬੰਧਨ ਪੋਰਟਲ ਜਾਰੀ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਦੱਸਿਆ ਹੈ ਕਿ ਕਮਿਸ਼ਨ ਨੇ ਭਾਸਕਰ ਅਚਾਰਿਆ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨ ਐਂਡ ਜੀਓ ਇਨਫੋਮੈਟਿਕਸ ਦੇ ਨਾਲ ਰਲ ਕੇ ਇਹ ਪੋਰਟਲ ਵਿਕਸਤ ਕੀਤਾ ਹੈ।


ਸਾਂਪਲਾ ਮੁਤਾਬਕ ਹਾਲੇ ਤੱਕ ਸ਼ਿਕਾਇਤਕਰਤਾ ਨੂੰ ਜਾਂ ਤਾਂ ਚਿੱਠੀ-ਪੱਤਰੀ ਰਾਹੀਂ ਜਾਂ ਸੂਬਾ ਦਫ਼ਤਰਾਂ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ। ਹੁਣ ਮੌਜੂਦਾ ਸਿਸਟਮ ਦੇ ਨਾਲ-ਨਾਲ ਉਨ੍ਹਾਂ ਕੋਲ ਹੋਰ ਪ੍ਰਭਾਵੀ ਤੇ ਸੁਵਿਧਾਜਨਕ ਰਾਹ ਵੀ ਹੈ। ਸ਼ਿਕਾਇਤਕਰਤਾ ਆਪਣੇ 'ਤੇ ਹੋਣ ਵਾਲੇ ਤਸ਼ੱਦਦ ਜਾਂ ਫਿਰ ਸਮਾਜਿਕ ਤੇ ਆਰਥਿਕ ਮੁੱਦੇ ਸਬੰਧੀ ਕੋਈ ਵੀ ਸ਼ਿਕਾਇਤ ਕਮਿਸ਼ਨ ਦੀ ਵੈੱਬਸਾਈਟ 'ਤੇ ਰਜਿਸਟਰ ਕਰਵਾ ਕੇ ਦਰਜ ਕਰਵਾ ਸਕਦਾ ਹੈ।


ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਕਿਸੇ ਵੀ ਭਾਸ਼ਾ 'ਚ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਸਬੂਤ ਵਜੋਂ ਆਡੀਓ ਜਾਂ ਵੀਡੀਓ ਫਾਈਲ ਵੀ ਨਾਲ ਭੇਜ ਸਕਦਾ ਹੈ। ਸਾਂਪਲਾ ਮੁਤਾਬਕ ਇਸ ਪੋਰਟਲ ਦਾ ਉਦੇਸ਼ ਦਲਿਤ ਭਾਈਚਾਰੇ ਦੇ ਹਿਤਾਂ ਦੀ ਰਾਖੀ ਦੀ ਨਿਗਰਾਨੀ ਕਰਨਾ ਵੀ ਹੈ। ਸ਼ਿਕਾਇਤ ਰਜਿਸਟਰ ਹੋਣ ਕਾਰਨ ਕੋਈ ਵੀ ਅਫ਼ਸਰ ਇਸ ਦੇ ਨਿਪਟਾਰੇ ਦੀ ਜਵਾਬਦੇਹੀ ਤੋਂ ਨਹੀਂ ਬਚ ਸਕਦਾ।


ਇਹ ਵੀ ਪੜ੍ਹੋ: ਮਿਸਰ ਨੇ ਸਵੇਜ਼ ਨਦੀ 'ਚ ਫਸਿਆ ਵਿਸ਼ਾਲ ਜਹਾਜ਼ ਜ਼ਬਤ, 90 ਮਿਲੀਅਨ ਡਾਲਰ ਮੁਆਵਜ਼ੇ ਦੀ ਮੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904