RSS Mohan Bhagwat : Gen-Z ਨਾਲ ਸੰਵਾਦ ਪ੍ਰੋਗਰਾਮ ਦੌਰਾਨ ਰਾਸ਼ਟਰੀ ਸਵੈੰਸੇਵਕ ਸੰਘ (RSS) ਦੇ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਕਿ ਜੇਕਰ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਉਹ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਵੀ ਸੰਵਾਦ ਦਾ ਹੀ ਇੱਕ ਤਰੀਕਾ ਹੈ।

Continues below advertisement

ਉਨ੍ਹਾਂ ਕਿਹਾ, "ਲੋਕਤੰਤਰ ਵਿੱਚ ਵਿਰੋਧ ਵੀ ਸਾਂਝੀ ਸਹਿਮਤੀ ਬਣਾਉਣ ਦਾ ਇੱਕ ਤਰੀਕਾ ਹੈ। ਵੱਖ-ਵੱਖ ਵਿਚਾਰ ਸਾਹਮਣੇ ਆਉਂਦੇ ਹਨ ਅਤੇ ਗੱਲਬਾਤ ਰਾਹੀਂ ਸਾਂਝੀ ਸਹਿਮਤੀ ਬਣਦੀ ਹੈ। ਜੇਕਰ ਕਿਸੇ ਕਾਰਨ ਗੱਲ ਨਹੀਂ ਸੁਣੀ ਜਾਂਦੀ ਤਾਂ ਅੰਦੋਲਨ ਕੀਤਾ ਜਾ ਸਕਦਾ ਹੈ ਪਰ ਇਹ ਅੰਦੋਲਨ ਵੰਡ ਪੈਦਾ ਕਰਨ ਲਈ ਨਹੀਂ, ਸਗੋਂ ਸਹਿਮਤੀ ਬਣਾਉਣ ਲਈ ਹੋਣਾ ਚਾਹੀਦਾ ਹੈ।

Continues below advertisement

Gen-Z ਦੀ ਸ਼ਿਕਾਇਤ ਜਾਇਜ਼ ਹੈ: ਭਾਗਵਤ

ਮੋਹਨ ਭਾਗਵਤ ਨੇ ਕਿਹਾ ਕਿ ਹਾਲ ਹੀ ਵਿੱਚ Gen-Z ਵੱਲੋਂ ਉਠਾਈਆਂ ਗਈਆਂ ਸ਼ਿਕਾਇਤਾਂ ਜਾਇਜ਼ ਹਨ। ਉਨ੍ਹਾਂ ਕਿਹਾ, "ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਅਜੇ ਵੀ ਕਾਫ਼ੀ ਸੁਧਾਰ ਦੀ ਲੋੜ ਹੈ ਅਤੇ ਇਹ ਕੰਮ ਨਹੀਂ ਹੋ ਰਿਹਾ, ਇਸ ਲਈ ਇਹ ਮੁੱਦਾ ਉੱਠ ਰਿਹਾ ਹੈ। ਜਦੋਂ ਅਸੀਂ ਇਸ ਉਮਰ ਦੇ ਸੀ ਤਾਂ ਵੱਡਿਆਂ ਦੀ ਗੱਲ ਬਿਨਾਂ ਸਵਾਲ ਕੀਤੇ ਮੰਨ ਲੈਂਦੇ ਸੀ ਪਰ ਅੱਜ ਦੀ Gen Z ਅਤੇ Gen Alpha ਸਵਾਲ ਪੁੱਛਦੀ ਹੈ, ਉਨ੍ਹਾਂ ਨੂੰ ਤਰਕਸੰਗਤ ਜਵਾਬ ਅਤੇ ਪਿਆਰ ਦੀ ਲੋੜ ਹੁੰਦੀ ਹੈ। ਲੋਕਤੰਤਰ ਵਿੱਚ ਇਹੀ ਸਹੀ ਤਰੀਕਾ ਹੈ। ਅੰਗਰੇਜ਼ੀ ਵਿੱਚ ਇਸਨੂੰ 'ਡਿਬੇਟ' ਕਹਿੰਦੇ ਹਨ, ਜਦਕਿ ਅਸੀਂ ਇਸਨੂੰ 'ਸ਼ਾਸਤ੍ਰਾਰਥ' ਕਹਿੰਦੇ ਹਾਂ, ਜਿੱਥੇ ਬਹਿਸ ਨਹੀਂ, ਸਗੋਂ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ।"

"ਸਿਸਟਮ ਸੁਧਾਰਨ ਲਈ ਅੰਦੋਲਨ ਹੋਣਾ ਚਾਹੀਦਾ ਹੈ"

RSS ਮੁਖੀ ਨੇ ਕਿਹਾ, "ਸਾਨੂੰ ਹਰ ਪੱਖ ਨੂੰ ਦੇਖਣਾ ਚਾਹੀਦਾ ਹੈ। ਵੱਖ-ਵੱਖ ਅਤੇ ਵਿਰੋਧੀ ਵਿਚਾਰ ਮਿਲ ਕੇ ਸੱਚਾਈ ਦੀ ਪੂਰੀ ਤਸਵੀਰ ਪੇਸ਼ ਕਰਦੇ ਹਨ। ਮੈਂ ਇਹ ਨਹੀਂ ਕਹਾਂਗਾ ਕਿ Gen Z ਨੂੰ ਵਿਰੋਧ ਨਹੀਂ ਕਰਨਾ ਚਾਹੀਦਾ, ਪਰ ਲੋਕਤੰਤਰ ਵਿੱਚ ਵਿਰੋਧ ਕਰਨ ਦੇ ਵੀ ਕੁਝ ਨਿਯਮ ਅਤੇ ਤਰੀਕੇ ਹੁੰਦੇ ਹਨ। ਸੰਵਿਧਾਨ ਨਿਰਮਾਤਾਵਾਂ, ਖਾਸ ਕਰਕੇ ਡਾ. ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਭਾਸ਼ਣਾਂ ਵਿੱਚ ਇਸ ਬਾਰੇ ਸੰਕੇਤ ਦਿੱਤੇ ਹਨ ਅਤੇ ਉਨ੍ਹਾਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।"

ਉਨ੍ਹਾਂ ਅੱਗੇ ਕਿਹਾ, "Gen Z ਸਿਰਫ਼ ਵਿਰੋਧ ਲਈ ਆਵਾਜ਼ ਨਹੀਂ ਉਠਾ ਰਹੀ, ਸਗੋਂ ਉਹ ਇਸ ਲਈ ਬੋਲ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਅੰਦੋਲਨ ਮੇਰੇ ਜਾਂ ਤੁਹਾਡੇ ਖ਼ਿਲਾਫ਼ ਨਹੀਂ, ਸਗੋਂ ਸਿਸਟਮ ਨੂੰ ਸੁਧਾਰਨ ਲਈ ਹੋਣਾ ਚਾਹੀਦਾ ਹੈ।"

ਪ੍ਰਦਰਸ਼ਨਕਾਰੀਆਂ ਨੂੰ 'ਦੇਸ਼-ਵਿਰੋਧੀ' ਕਹਿਣ 'ਤੇ ਕੀ ਕਿਹਾ?

ਵਿਦਿਆਰਥੀ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ 'ਦੇਸ਼-ਵਿਰੋਧੀ' ਕਹਿਣ ਦੇ ਸਵਾਲ 'ਤੇ ਮੋਹਨ ਭਾਗਵਤ ਨੇ ਕਿਹਾ, "ਜੇਕਰ Gen Z ਵਿਰੋਧ ਕਰ ਰਹੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਦੇਸ਼-ਵਿਰੋਧੀ ਹੈ। ਉਹ ਸਾਡੇ ਆਪਣੇ ਲੋਕ ਹਨ, ਸਾਡੀ ਅਗਲੀ ਪੀੜ੍ਹੀ ਹਨ। ਮੈਨੂੰ ਨਹੀਂ ਲੱਗਦਾ ਕਿ Gen Z ਐਸੀ ਹੈ। ਮੇਰੇ ਵਿਚਾਰ ਵਿੱਚ Gen Z ਅਤੇ Gen Alpha ਮੌਜੂਦਾ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਹਨ। ਦੇਸ਼ਭਗਤੀ ਅਤੇ ਸੇਵਾ ਦੀ ਸੱਚੀ ਅਪੀਲ ਉਨ੍ਹਾਂ 'ਤੇ ਡੂੰਘਾ ਅਸਰ ਕਰਦੀ ਹੈ।"