ਨਵੀਂ ਦਿੱਲੀ: ਇੱਕ ਵਾਰ ਇਨਕਾਰ ਤੋਂ ਬਾਅਦ ਆਖਰਕਾਰ ਮੁੜ ਤੋਂ ਰੂਸ ਦੀ ਕੋਰੋਨਾ ਵੈਕਸੀਨ ਸਪੁਟਨਿਕ ਪੰਜ ਨੂੰ ਭਾਰਤ 'ਚ ਟ੍ਰਾਈਲ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਨੇ ਡਾ. ਰੈੱਡੀ ਦੀ ਲੈਬ ਨੂੰ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲਾਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦਈਏ ਕਿ ਰੂਸ ਦੀ ਇਸ ਵੈਕਸੀਨ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ, ਇਸ ਦੇ ਪਰੀਖਣ ਨੂੰ ਲੈ ਕਿ ਸਵਾਲ ਖੜੇ ਹੁੰਦੇ ਹਨ। ਡੀਸੀਜੀਆਈ ਯਾਨੀ ਡਰੱਗ ਕੰਟ੍ਰੋਲਤ ਆਫ਼ ਇੰਡੀਆ ਨੇ ਵੀ ਸ਼ੁਰੂਆਤ 'ਚ ਡਾ. ਰੈਡੀਜ਼ ਲੈਬ ਦੇ ਪ੍ਰਸਤਾਵ 'ਤੇ ਸਵਾਲ ਚੁੱਕੇ ਸੀ।
ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ 'ਤੇ ਤਸ਼ੱਦਦ ਦੀ ਕਹਾਣੀ
ਡੀਸੀਜੀਆਈ ਨੇ ਕਿਹਾ ਕਿ ਰੂਸ ਵਿਚ ਇਸ ਦੀ ਬਹੁਤ ਘੱਟ ਆਬਾਦੀ ‘ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਵੇਗਾ। ਪਰ ਹੁਣ ਇਸ ਦੇ ਫੇਸ ਤਿੰਨ ਦੇ ਟ੍ਰਾਈਰ ਨੂੰ ਮਨਜ਼ੂਰੀ ਮਿਲ ਗਈ ਹੈ, ਇਸ ਦੀ ਭਾਰਤ ਵਿਚ ਰਜਿਸਟਰੀ ਹੋਣ ਤੋਂ ਬਾਅਦ 40,000 ਵਾਲੰਟੀਅਰਾਂ 'ਤੇ ਟੈਸਟ ਕੀਤੇ ਜਾਣਗੇ।
ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤ ਨੂੰ ਟੀਕੇ ਦੀਆਂ ਇਕ ਕਰੋੜ ਖੁਰਾਕਾਂ ਮਿਲਣਗੀਆਂ। ਡਾ. ਰੈਡੀਜ਼ ਲੈਬ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀਵੀ ਪ੍ਰਸਾਦ ਨੇ ਕਿਹਾ, “ਅਸੀਂ ਸਾਰੀ ਪ੍ਰਕਿਰਿਆ ਦੌਰਾਨ ਵਿਗਿਆਨਕ ਕਠੋਰਤਾ ਅਤੇ ਡੀਸੀਜੀਆਈ ਦੇ ਮਾਰਗ ਦਰਸ਼ਨ ਨੂੰ ਸਵੀਕਾਰ ਕਰਦੇ ਹਾਂ। ਸਾਨੂੰ ਪਰਖ ਦੀ ਪ੍ਰਵਾਨਗੀ ਮਿਲੀ ਇਹ ਇੱਕ ਵੱਡਾ ਕਦਮ ਹੈ। ਅਸੀਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਲਿਆਉਣ ਲਈ ਵਚਨਬੱਧ ਹਾਂ।”
Kulhad Chai Benefit: ਕੁਲਹੜ 'ਚ ਚਾਹ ਪੀਣ ਦੇ ਸ਼ੌਕੀਨਾਂ ਲਈ ਖ਼ਬਰ, ਜਾਣੋ ਕਿੰਨੀ ਫਾਈਦੇਮੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Covid-19 vaccine: ਰੂਸ ਦੀ ਵੈਕਸੀਨ Sputnik V ਦੇ ਭਾਰਤ ਟ੍ਰਾਈਲ ਨੂੰ ਹਰੀ ਝੰਡੀ, 40 ਹਜ਼ਾਰ ਲੋਕਾਂ 'ਤੇ ਹੋਏਗਾ ਟੈਸਟ
ਏਬੀਪੀ ਸਾਂਝਾ
Updated at:
17 Oct 2020 05:49 PM (IST)
Russia Sputnik V: 11 ਅਗਸਤ ਨੂੰ ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਦਾ ਐਲਾਨ ਕੀਤਾ। ਇਹ ਐਲਾਨ ਖ਼ੁਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀਤਾ ਹੈ।
- - - - - - - - - Advertisement - - - - - - - - -