ਹੈਰਾਨੀ ਵਾਲੀ ਗੱਲ ਹੈ ਕਿ ਉਕਤ ਮੰਨਣ ਵਾਲਿਆਂ ਵਿੱਚ RSS ਦੇ ਵਿਚਾਰਕ ਤੇ ਭਾਰਤੀ ਰਿਜ਼ਰਵ ਬੈਂਕ ਦੇ ਪਾਰਟ ਟਾਈਮ ਨਿਰਦੇਸ਼ਕ ਐਸ ਗੁਰੂਮੂਰਤੀ ਵੀ ਸ਼ਾਮਲ ਹਨ। ਆਪਣੇ ਇੱਕ ਟਵੀਟ ਵਿੱਚ ਗੁਰੂਮੂਰਤੀ ਨੇ ਲਿਖਿਆ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੇਖਣਾ ਚਾਹੀਦਾ ਹੈ ਕਿ ਕੇਰਲ ਵਿੱਚ ਜੋ ਹੋ ਰਿਹਾ ਹੈ, ਉਸ ਦਾ ਸਬਰੀਮਾਲਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜੇ ਇਸ ਦੀ ਰੱਤੀ ਭਰ ਵੀ ਸੰਭਾਵਨਾ ਹੈ ਤਾਂ ਲੋਕਾਂ ਨੂੰ ਅੱਯਾਪਨ ਖਿਲਾਫ ਕੀਤਾ ਇਹ ਫੈਸਲਾ ਪਸੰਦ ਨਹੀਂ ਆਏਗਾ।
ਗੁਰੂਮੂਰਤੀ ਨੇ ਇਸ ਟਵੀਟ ਵਿੱਚ ਇੱਕ ਟਵਿੱਟਰ ਯੂਜ਼ਰ ਹਰੀ ਪ੍ਰਭਾਕਰਣ ਨੂੰ ਵੀ ਟੈਗ ਕੀਤਾ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਪ੍ਰਭਾਕਰਣ ਨੇ ਇਸ ਸਬੰਧੀ ਟਵੀਟ ਕੀਤਾ ਸੀ ਕਿ ਇਹ ਸਬਰੀਮਾਲਾ ਅੱਯਾਪਨ ਮੰਦਰ ਹੈ। ਕੋਈ ਕਾਨੂੰਨ ਭਗਵਾਨ ਤੋਂ ਉੱਤੇ ਨਹੀਂ। ਜੇ ਹਰ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ ਜਾਏਗੀ ਤਾਂ ਭਗਵਾਨ ਹਰ ਕਿਸੇ ਨੂੰ ਅੰਦਰ ਆਉਣ ਤੋਂ ਮਨ੍ਹਾ ਕਰ ਦਏਗਾ।
ਅਜਿਹੇ ਟਵੀਟ ਦੇ ਸਮਰਥਨ ਲਈ ਗੁਰੂਮੂਰਤੀ ਦੀ ਟਵਿੱਟਰ ’ਤੇ ਰੱਜ ਕੇ ਆਲੋਚਨਾ ਕੀਤੀ ਜਾ ਰਹੀ ਹੈ। ਚੋਣ ਵਿਸ਼ਲੇਸ਼ਕ ਯਸ਼ਵੰਤ ਦੇਸ਼ਮੁਖ ਨੇ ਉਨ੍ਹਾਂ ਦੀ ਟਵੀਟ ਨੂੰ ਬਕਵਾਸ ਕਹਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂਮੂਰਤੀ ਵਰਗੇ ਬੰਦੇ ਤੋਂ ਅਜਿਹੀ ਬਕਵਾਸ ਦੀ ਉਮੀਦ ਨਹੀਂ ਸੀ। ਉਨ੍ਹਾਂ ਇਸ ਨੂੰ ਨਾਕਾਬਿਲੇ ਬਰਦਾਸ਼ਤ ਤੇ ਬਿਲਕੁਲ ਗ਼ਲਤ ਕਿਹਾ। ਉਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਆਮ ਲੋਕਾਂ ਨੇ ਵੀ ਗੁਰੂਮੂਰਤੀ ਦੇ ਇਸ ਟਵੀਟ ਲਈ ਆਲੋਚਨਾ ਕੀਤੀ ਹੈ।
ਇਸ ਲਈ ਯਸ਼ਵੰਤ ਨੇ ਗੁਰੂਮੂਰਤੀ ਨੂੰ ਜਵਾਬ ਵੀ ਦਿੱਤਾ। ਵੇਖੋ ਟਵੀਟ