Indian Woman, Part Of Seized Cargo Ship's Crew: ਕੈਡੇਟ ਐਨ ਟੇਸਾ ਜੋਸੇਫ, ਤ੍ਰਿਸ਼ੂਰ, ਕੇਰਲਾ ਦੀ ਵਸਨੀਕ, ਜੋ ਕਿ ਕਾਰਗੋ ਸਮੁੰਦਰੀ ਜਹਾਜ਼ MSC Aries ਵਿੱਚ ਸਵਾਰ ਭਾਰਤੀ ਚਾਲਕ ਦਲ ਦਾ ਹਿੱਸਾ ਸੀ, ਵੀਰਵਾਰ ਯਾਨੀਕਿ ਅੱਜ 18 ਅਪ੍ਰੈਲ ਨੂੰ ਕੋਚੀਨ ਪਹੁੰਚੀ। ਉਹ ਦੁਪਹਿਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਪਰਤ ਆਈ ਅਤੇ ਇਸ ਦੌਰਾਨ ਖੇਤਰੀ ਪਾਸਪੋਰਟ ਅਧਿਕਾਰੀ ਨੇ ਮਹਿਲਾ ਕੈਡੇਟ ਦਾ ਸਵਾਗਤ ਕੀਤਾ। ਇਹ ਜਾਣਕਾਰੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਹੈ।


 


 






ਵਿਦੇਸ਼ ਮੰਤਰਾਲੇ ਵੱਲੋਂ ਅੱਗੇ ਦੱਸਿਆ ਗਿਆ ਕਿ ਤਹਿਰਾਨ ਵਿੱਚ ਭਾਰਤੀ ਮਿਸ਼ਨ ਕਾਰਗੋ ਜਹਾਜ਼ MSC Aries ਦੇ ਬਾਕੀ 16 ਭਾਰਤੀ ਕਰਮਚਾਰੀਆਂ ਦੇ ਸੰਪਰਕ ਵਿੱਚ ਹੈ। ਤਹਿਰਾਨ ਵਿੱਚ ਭਾਰਤੀ ਮਿਸ਼ਨ MSC Aries ਦੇ ਬਾਕੀ ਚਾਲਕ ਦਲ ਦੇ ਮੈਂਬਰਾਂ ਦੀ ਭਲਾਈ ਲਈ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।


 






ਐੱਸ ਜੈਸ਼ੰਕਰ ਨੇ ਐਕਸ 'ਤੇ ਲਿਖਿਆ- ਇਹ ਹੈ ਮੋਦੀ ਦੀ ਗਾਰੰਟੀ!


ਕੇਂਦਰੀ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਮਹਿਲਾ ਕੈਡੇਟ ਦੀ ਭਾਰਤ ਵਾਪਸੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਲਿਖਿਆ, "ਇਰਾਨ ਵਿੱਚ ਭਾਰਤ ਦੇ ਦੂਤਾਵਾਸ ਨੇ ਇੱਕ ਸ਼ਾਨਦਾਰ ਕੰਮ ਕੀਤਾ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਐਨ ਟੇਸਾ ਜੋਸੇਫ ਘਰ ਪਰਤ ਆਈ ਹੈ। ਮੋਦੀ ਦੀ ਗਾਰੰਟੀ ਹਰ ਵਾਰ ਪੂਰੀ ਹੁੰਦੀ ਹੈ, ਚਾਹੇ ਉਹ ਦੇਸ਼ ਹੋਵੇ ਜਾਂ ਵਿਦੇਸ਼।"


ਇਰਾਨ ਦੁਆਰਾ ਫੜੇ ਗਏ ਜਹਾਜ਼ ਵਿੱਚ ਇਸ ਸਮੇਂ ਕਿੰਨੇ ਲੋਕ ਹਨ?


ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ, ਇੱਕ ਇਜ਼ਰਾਈਲ ਦਾ ਕਾਰਗੋ ਜਹਾਜ਼ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਇਜ਼ਰਾਈਲੀ ਕਾਰਗੋ ਜਹਾਜ਼ ਨੂੰ ਈਰਾਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਵਿਚ ਕੁੱਲ 25 ਲੋਕ ਸਵਾਰ ਸਨ ਅਤੇ ਹੁਣ ਇਨ੍ਹਾਂ ਵਿਚੋਂ 16 ਭਾਰਤੀ ਹਨ। ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਭਾਰਤ ਵਿੱਚ ਪਰਿਵਾਰਾਂ ਦੇ ਸੰਪਰਕ ਵਿੱਚ ਹਨ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇਸ ਤੋਂ ਪਹਿਲਾਂ ਈਰਾਨੀ ਹਮਰੁਤਬਾ ਵਿਦੇਸ਼ ਮੰਤਰੀ ਅਮੀਰ ਅਬਦੁੱਲਾਯਾਨ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।