S Jaishankar Meets David Cameron In London: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ (13 ਨਵੰਬਰ) ਨੂੰ ਲੰਡਨ ਵਿੱਚ ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਦੱਸ ਦਈਏ ਕਿ 2010 ਤੋਂ 2016 ਤੱਕ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਰਹੇ ਕੈਮਰੂਨ ਨੂੰ ਅੱਜ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਜੇਮਸ ਕਲੇਵਰਲੀ ਦੀ ਥਾਂ ਦਿੱਤੀ ਗਈ ਹੈ।
ਡੇਵਿਡ ਕੈਮਰੂਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਉਹ ਅੱਜ ਦੁਪਹਿਰ ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨਾਲ ਉਨ੍ਹਾਂ ਦੇ ਦਫਤਰ 'ਚ ਮਿਲੇ। ਅੱਜ ਉਨ੍ਹਾਂ ਦੀ ਨਿਯੁਕਤੀ ਦਾ ਪਹਿਲਾ ਦਿਨ ਸੀ। ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਨ 'ਤੇ ਵਧਾਈ। ਦੋਵਾਂ ਨੇਤਾਵਾਂ ਨੇ ਇਜ਼ਰਾਈਲ-ਹਮਾਸ ਜੰਗ ਬਾਰੇ ਵੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਰਣਨੀਤਕ ਸਾਂਝੇਦਾਰੀ ‘ਤੇ ਹੋਈ ਚਰਚਾ
ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, "ਮੀਟਿੰਗ ਦੌਰਾਨ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਇਸ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ 'ਤੇ ਵਿਸਤ੍ਰਿਤ ਚਰਚਾ ਹੋਈ।" ਇਸ ਤੋਂ ਇਲਾਵਾ ਬੈਠਕ 'ਚ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ, ਯੂਕਰੇਨ ਸੰਘਰਸ਼ ਅਤੇ ਇੰਡੋ-ਪੈਸੀਫਿਕ 'ਤੇ ਚਰਚਾ ਕੀਤੀ ਗਈ। ਜੈਸ਼ੰਕਰ ਨੇ ਕਿਹਾ ਕਿ ਉਹ ਕੈਮਰਨ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਨ।
ਇਹ ਵੀ ਪੜ੍ਹੋ: David cameron: 6 ਸਾਲ ਤੱਕ ਪੀਐਮ ਰਹੇ ਡੇਵਿਡ ਕੈਮਰੂਨ ਬਣੇ ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ, ਰਿਸ਼ੀ ਸੁਨਕ ਨੇ ਕੈਬਨਿਟ 'ਚ ਕੀਤਾ ਫੇਰਬਦਲ
ਡੇਵਿਡ ਕੈਮਰੂਨ ਅੱਜ ਹੀ ਨਿਯੁਕਤ ਹੋਏ ਵਿਦੇਸ਼ ਮੰਤਰੀ
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਕੈਮਰੂਨ ਨੇ ਐਕਸ 'ਤੇ ਇਕ ਪੋਸਟ ਲਿਖ ਕੇ ਕਿਹਾ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੈਨੂੰ ਵਿਦੇਸ਼ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਮੱਧ ਪੂਰਬ 'ਚ ਸੰਕਟ ਅਤੇ ਯੂਕਰੇਨ 'ਚ ਜੰਗ ਵਰਗੀਆਂ ਕੌਮਾਂਤਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਹ ਸਮਾਂ ਆਪਣੇ ਸਹਿਯੋਗੀਆਂ ਦੇ ਨਾਲ ਖੜ੍ਹਨ ਅਤੇ ਸਾਡੀਆਂ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਸੁਰੱਖਿਆ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਸੁਨਕ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ 'ਤੇ ਜੇਮਸ ਕਲੇਵਰਲੀ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਸੀ, ਜੋ ਕਿ ਪਹਿਲਾਂ ਵਿਦੇਸ਼ ਮੰਤਰਾਲਾ ਸੰਭਾਲ ਰਹੇ ਸਨ।
ਇਹ ਵੀ ਪੜ੍ਹੋ: Canada police: ਕੈਨੇਡਾ ਪੁਲਿਸ ਨੇ ਗੈਂਗਸਟਰ ਦੀ ਹੱਤਿਆ ਦਾ ਸੀਸੀਟੀਵੀ ਫੁਟੇਜ ਕੀਤਾ ਜਾਰੀ, 11 ਸਾਲਾ ਬੱਚੇ ਦੀ ਵੀ ਹੋਈ ਸੀ ਮੌਤ