ਕਾਂਗਰਸ ਨੇ ਦਿੱਲੀ ਵਿੱਚ ਪ੍ਰੈਸ ਕਾਨਫ਼ਰੰਸ ਕਰ ਇਸ ਦੀ ਜਾਣਕਾਰੀ ਦਿੱਤੀ, ਜਿੱਥੇ ਦੋਵੇਂ ਲੀਡਰ ਵੀ ਉੱਥੇ ਮੌਜੂਦ ਸਨ। ਦੋਵਾਂ ਨੇ ਆਪਣੇ ਅਹੁਦਿਆਂ ਨੂੰ ਪ੍ਰਵਾਨ ਕਰਨ ਦੀ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਗਹਿਲੋਤ ਤੀਜੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਬਣੇ ਹਨ। ਤਿੰਨ ਸੂਬਿਆਂ ਵਿੱਚ ਜਿੱਤ ਤੋਂ ਬਾਅਦ ਹੁਣ ਸਿਰਫ਼ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ। ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਦੇ ਨਾਂਅ 'ਤੇ ਮੁਹਰ ਲੱਗ ਸਕਦੀ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਲਈ ਕਮਲ ਨਾਥ ਦੇ ਨਾਂਅ 'ਤੇ ਸਹੀ ਪਾਈ ਸੀ। ਹਾਲਾਂਕਿ, ਰਾਹੁਲ ਦੇ ਇਸ ਫੈਸਲੇ ਨਾਲ ਸਿੱਖ ਨਾਰਾਜ਼ ਹਨ, ਕਿਉਂਕਿ ਕਮਲ ਨਾਥ ਦਾ ਨਾਂਅ 1984 ਸਿੱਖ ਕਤਲੇਆਮ ਵਿੱਚ ਉੱਛਲਦਾ ਰਿਹਾ ਹੈ। ਪੰਜਾਬ ਸਮੇਤ ਹੋਰ ਥਾਵਾਂ 'ਤੇ ਕਾਂਗਰਸ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਕਾਨੂੰਨ ਵੱਲੋਂ ਆਪਣਾ ਕੰਮ ਕੀਤੇ ਜਾਣ ਦਾ ਤਰਕ ਦਿੱਤਾ ਹੈ।