ਕਾਂਗਰਸ ਨੇ ਚੋਣਾਂ ਦੌਰਾਨ ਕਿਸਾਨਾਂ ਦਾ ਕਰਜ਼ ਮਾਫ ਕਰਨ ਦਾ ਵਾਅਦਾ ਕੀਤਾ ਸੀ। ਰਾਜ ਵਿੱਚ ਵੱਡੀ ਗਿਣਤੀ ਕਿਸਾਨਾਂ ਤੇ ਪੇਂਡੂ ਲੋਕਾਂ ਨੇ ਵੀ ਕਾਂਗਰਸ ਦਾ ਹੀ ਸਾਥ ਦਿੱਤਾ ਹੈ। ਇਸ ਲਈ ਕਾਂਗਰਸ ਸਰਕਾਰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਹੀ ਖੁਸ਼ ਕਰਨਾ ਚਾਹੁੰਦੀ ਹੈ।
ਇਸ ਮੌਕੇ ਕਮਲਨਾਥ ਨੇ ਕਿਹਾ ਕਿ ਉਹ ਖੇਤੀ ਤੇ ਵਿਕਾਸ ਲਈ ਕੰਮ ਕਰਨਗੇ। ਇਸ ਦੇ ਨਾਲ ਹੀ ਵਿਆਪਮ ਮਾਮਲੇ ਦੀ ਜਾਂਚ ਬਾਰੇ ਉਨ੍ਹਾਂ ਕਿਹਾ, "ਉਹ ਅਪੋਜ਼ ਨਹੀਂ, ਐਕਸਪੋਜ਼ ਕਰਨਾ ਚਾਹੁੰਦੇ ਹਨ। ਕਿਸੇ ਮਾੜੀ ਭਾਵਨਾ ਨਾਲ ਨਹੀਂ ਬਲਕਿ ਘੁਟਾਲਿਆਂ ਨੂੰ ਸਾਹਮਣੇ ਲਿਆਉਣ ਲਈ ਜਨ ਆਯੋਗ ਬਣਾਇਆ ਜਾਏਗਾ।