ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸਾਬਕਾ ਕ੍ਰਿਕਟਰ ਤੇ ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਬਦਲ ਦਿੱਤੀ ਹੈ। ਊਧਵ ਠਾਕਰੇ ਸਰਕਾਰ ਨੇ ਹੁਣ ਸਚਿਨ ਦੀ ਐਕਸ ਕੈਟਾਗਿਰੀ ਦੀ ਸੁਰੱਖਿਆ ਘਟਾ ਕੇ ਐਸਕੋਟ ਕਰ ਦਿੱਤੀ ਹੈ। ਇਸ ਦਾ ਅਰਥ ਇਹ ਹੈ ਕਿ ਪੁਲਿਸ ਵਾਲੇ ਹੁਣ ਉਨ੍ਹਾਂ ਦੇ ਨਾਲ ਚੌਵੀ ਘੰਟੇ ਤਾਇਨਾਤ ਨਹੀਂ ਹੋਣਗੇ। ਇਸ ਦੇ ਨਾਲ ਹੀ ਸੀਐਮ ਉਧਵ ਦੇ ਬੇਟੇ ਤੇ ਸ਼ਿਵ ਸੈਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਨੂੰ 'Y+' ਤੋਂ 'Z' ਕੈਟਾਗਿਰੀ ਦੀ ਸੁਰੱਖਿਆ ਮਿਲੇਗੀ।


ਅਹਿਮ ਗੱਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਕੁੱਲ 97 ਲੋਕਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਸੁਰੱਖਿਆ 'ਚ ਤਬਦੀਲੀ ਕੀਤੀ ਹੈ।

ਸਚਿਨ ਤੇਂਦੁਲਕਰ

ਸਚਿਨ ਕੋਲ ਹੁਣ 'ਐਕਸ' ਸ਼੍ਰੇਣੀ ਦੀ ਸੁਰੱਖਿਆ ਨਹੀਂ ਹੈ।

ਸੁਰੱਖਿਆ ਨੂੰ 'ਐਕਸ' ਤੋਂ ਘੱਟ ਕੀਤਾ ਗਿਆ ਹੈ।

ਤੇਂਦੁਲਕਰ ਨਾਲ ਹੁਣ ਸਿਰਫ ਐਸਕੋਟ ਹੀ ਰਹੇਗਾ।

ਹੁਣ 24 ਘੰਟੇ ਉਨ੍ਹਾਂ ਨਾਲ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਹੋਣਗੇ।

ਜਾਣੋ ਹੋਰ ਕਿਸ ਦੀ ਸੁਰੱਖਿਆ 'ਚ ਕੀ ਤਬਦੀਲੀਆਂ ਆਈ?

ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਈਕ ਪਹਿਲਾਂ ਜ਼ੈਡ+ ਸੁਰੱਖਿਆ ਪ੍ਰਾਪਤ ਕਰਦੇ ਸੀ, ਪਰ ਹੁਣ ਉਨ੍ਹਾਂ ਨੂੰ X ਸ਼੍ਰੇਣੀ ਦੀ ਸੁਰੱਖਿਆ ਮਿਲੇਗੀ।

BJP
ਸੀਨੀਅਰ ਭਾਜਪਾ ਨੇਤਾ ਏਕਨਾਥ ਖੜਗੇ ਦੀ 'Y' ਸ਼੍ਰੇਣੀ ਨੂੰ ਹੁਣ ਹਟਾ ਦਿੱਤਾ ਗਿਆ ਹੈ।

ਸੀਨੀਅਰ ਵਕੀਲ ਉਜਵਲ ਨਿਕਮ ਨੂੰ ਪਹਿਲਾਂ ਜ਼ੇਡ ਪ੍ਰੋਟੈਕਸ਼ਨ ਦਿੱਤਾ ਗਿਆ ਸੀ, ਪਰ ਹੁਣ ਉਸਨੂੰ ਐਸਕੋਟ ਨਾਲ ਵਾਈ ਕਲਾਸ ਸਿਕਿਓਰਿਟੀ ਮਿਲੇਗੀ।

ਸਮਾਜ ਸੇਵਕ ਅੰਨਾ ਹਜ਼ਾਰੇ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਕਰਦੇ ਸੀ, ਪਰ ਹੁਣ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਮਿਲੇਗੀ।