ਮੁਲਜ਼ਮ ਨੇ ਕੋਰਟ ਨੂੰ ਕਿਹਾ ਕਿ ਉਹ ਬਚਪਨ ਤੋਂ ਹੀ ਲਿੰਗਕ ‘ਡਾਈਸਫੋਰੀਆ’ ਨਾਲ ਪੀੜਤ ਹੈ। ਕੋਰਟ ਦੇ ਸਾਹਮਣੇ ਉਸ ਨੇ ਖੁਦ ਨੂੰ ਔਰਤ ਦੱਸਦੇ ਹੋਏ ਕਿਹਾ ਕਿ ਉਸ ਦੇ ਤੇ ਸ਼ਿਕਾਇਤਕਰਤਾ ਦਰਮਿਆਨ ਭੈਣਾਂ ਜਿਹੇ ਸਬੰਧ ਸੀ। ਇਸ ਲਈ ਉਹ ਉਸ ਨਾਲ ਕਦੇ ਛੇੜਛਾੜ ਨਹੀਂ ਕਰ ਸਕਦਾ। ਇਸ ਨਾਲ ਹੀ ਮਲਟੀਪਲ ਸਕਲੇਰੋਸਿਸ ਕਰਕੇ ਬੈੱਡ ‘ਤੇ ਪਈ 33 ਸਾਲਾ ਪੀੜਤਾ ਨੂੰ ਵਹੀਲ ਚੇਅਰ ‘ਤੇ ਅਦਾਲਤ ‘ਚ ਲਿਆਂਦਾ ਗਿਆ ਜਿਸ ਨੇ ਮਾਮਲੇ ‘ਚ ਸਮਝੌਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਲਿੰਗਕ ‘ਡਾਈਸਫੋਰਿਆ’ ਇੱਕ ਅਜਿਹੀ ਬਿਮਾਰੀ ਹੈ ਜਿਸ ‘ਚ ਵਿਅਕਤੀ ਆਪਣੇ ਜੈਵਿਕ ਲਿੰਗ ਦੇ ਵਿਰੋਧ ਖੁਦ ਦੀ ਪਛਾਣ ਮਹਿਲਾ ਜਾਂ ਔਰਤ ਦੇ ਤੌਰ ‘ਤੇ ਮਹਿਸੂਸ ਕਰਨ ਲੱਗਦਾ ਹੈ।
ਇਸ ਮਾਮਲੇ ਬਾਰੇ ਅਕਤੂਬਰ 2016 'ਚ ਦਰਜ ਕੀਤੀ ਗਈ ਐਫਆਈਆਰ ਮੁਤਾਬਕ ਮੁਲਜ਼ਮ ਤੇ ਔਰਤ 2014 'ਚ ਨੋਇਡਾ ਦੀ ਇੱਕ ਕੰਪਨੀ 'ਚ ਇਕੱਠੇ ਕੰਮ ਕਰਦੇ ਸੀ। ਜਦੋਂ ਉਸ ਨੇ ਕਨੌਟ ਪਲੇਸ, ਦਿੱਲੀ 'ਚ ਇੱਕ ਪਾਰਟੀ ਦੌਰਾਨ ਕਥਿਤ ਤੌਰ ’ਤੇ ਮਹਿਲਾ ਨਾਲ ਛੇੜਛਾੜ ਕੀਤੀ ਸੀ। ਔਰਤ ਨੇ ਕਿਹਾ ਕਿ ਉਸ ਨੇ ਕਈ ਵਾਰ ਕੰਪਨੀ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਦੋਸ਼ੀ ਦੇ ਹੱਕ ਵਿੱਚ ਫੈਸਲਾ ਲਿਆ ਗਿਆ।