ਟਾਈਟਲਰ ਦੀ ਗ੍ਰਿਫਤਾਰੀ ਲਈ ਅਕਾਲੀ ਦਲ ਨੇ ਮੰਗਿਆ ਕੇਂਦਰ ਦਾ ਦਖਲ
ਏਬੀਪੀ ਸਾਂਝਾ | 09 Feb 2018 03:22 PM (IST)
ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਤੇਜ਼ ਹੋ ਗਈ ਹੈ। ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਇੱਕ ਵਫਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਟਾਈਟਲਰ ਦੇ ਕਥਿਤ ਕਬੂਲਨਾਮੇ 'ਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਰੱਖੀ। ਸੰਸਦ ਮੈਂਬਰਾਂ ਇਸ ਨਵੇਂ ਸਬੂਤ ਨੂੰ ਆਧਾਰ ਮੰਨ ਕੇ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਰਾਜਨਾਥ ਸਿੰਘ ਨੂੰ ਟਾਈਟਲਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਟਾਈਟਲਰ ਦੇ ਕਥਿਤ ਕਬੂਲਨਾਮੇ ਦੀ ਸੀ.ਡੀ. ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੂੰ ਵੀ ਸੌਂਪੀ ਜਾਵੇ। ਵਫਦ ਨੇ ਸੰਸਦ ਭਵਨ ਦੇ ਅੰਦਰ ਹੀ ਗ੍ਰਹਿ ਮੰਤਰੀ ਨਾਲ 20 ਮਿੰਟ ਤਕ ਮੁਲਾਕਾਤ ਕੀਤੀ।