ਨਵੀਂ ਦਿੱਲੀ: ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਸ਼ਨੀਵਾਰ ਨੂੰ ਕੋਰੋਨਾ 'ਤੇ ਇੱਕ ਨਵਾਂ ਹੀ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਆਰਮੀ ਦਾ ਸ਼ਿਕਾਰ ਹੋਣ ਲੱਗੀ। ਪ੍ਰਗਿਆ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਾਅ ਲਈ 5 ਅਗਸਤ ਤੱਕ ਦਿਨ 'ਚ ਪੰਜ ਵਾਰ ਹਨੁਮਾਨ ਚਾਲੀਸਾ ਦਾ ਜਾਪ ਕਰੋ। ਪ੍ਰੱਗਿਆ ਮੁਤਾਬਿਕ ਐਸਾ ਕਰਨ ਨਾਲ ਦੁਨੀਆ ਵਿੱਚੋਂ ਕੋਰੋਨਾ ਦਾ ਕਹਿਰ ਮੁੱਕ ਜਾਵੇਗਾ।
‘ਭੂਮੀ ਪੂਜਨ’ ਜਾਂ ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਜ਼ਮੀਨੀ ਤੋੜਨ ਦੀ ਰਸਮ 5 ਅਗਸਤ ਨੂੰ ਹੋਣੀ ਹੈ। ਸਾਧਵੀ ਪ੍ਰਗਿਆ ਨੇ ਟਵੀਟ ਕਰ ਲਿਖਿਆ
"ਆਓ ਆਪਾਂ ਸਾਰੇ ਰਲ ਕੇ ਰੂਹਾਨੀ ਕੋਸ਼ਿਸ਼ ਕਰੀਏ ਕਿ ਲੋਕਾਂ ਨੂੰ ਚੰਗੀ ਸਿਹਤ ਮਿਲੇ ਤੇ ਕੋਰੋਨਾ ਮਹਾਮਾਰੀ ਖਤਮ ਹੋ ਜਾਵੇ। ਰੋਜ਼ਾਨਾ 7 ਵਜੇ ਆਪਣੇ ਘਰ 'ਚ 25 ਤੋਂ 5 ਅਗਸਤ ਤੱਕ 5 ਵਾਰ ਹਨੁਮਾਨ ਚਲੀਸਾ ਦਾ ਪਾਠ ਕਰੋ। ਇਸ ਰਸਮ ਦੀ ਸਮਾਪਤੀ 5 ਅਗਸਤ ਨੂੰ ਰਾਮਲਾਲਾ ਦੀ ਆਰਤੀ ਨਾਲ ਘਰਾਂ ਵਿਚ ਦੀਵੇ ਜਗਾ ਕੇ ਕਰੋ।"-
ਉਸ ਨੇ ਟਵਿੱਟਰ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ 'ਚ ਉਹ ਕਿਹ ਰਹੀ ਹੈ ਕੇ ਮੱਧ ਪ੍ਰਦੇਸ਼ 'ਚ ਕੋਰੋਨਾ ਤੇ ਕਾਬੂ ਪਾਉਣ ਲਈ ਭਾਜਪਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਭੋਪਾਲ 'ਚ 4 ਅਗਸਤ ਤੱਕ ਲੌਕਡਾਊਨ ਕੀਤਾ ਗਿਆ ਹੈ।