ਨਵੀਂ ਦਿੱਲੀ: ਆਸਾਮ ਤੇ ਬਿਹਾਰ 'ਚ ਹੜ੍ਹਾਂ ਨਾਲ ਸਥਿਤੀ ਭਿਆਨਕ ਬਣੀ ਹੋਈ ਹੈ। ਇਸ ਦੇ ਚੱਲਦਿਆਂ ਸ਼ਨੀਵਾਰ ਇੱਕ ਹੋਰ ਮੌਤ ਹੋ ਗਈ। ਦੋਵਾਂ ਸੂਬਿਆਂ 'ਚ ਕਰੀਬ 36 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਮੌਸਮ ਵਿਭਾਗ ਨੇ ਪੂਰਬ-ਉੱਤਰ ਸੂਬਿਆਂ 'ਚ ਆਉਣ ਵਾਲੇ ਦਿਨਾਂ 'ਚ ਵੀ ਬਾਰਸ਼ ਦਾ ਅੰਦਾਜ਼ਾ ਲਾਇਆ ਹੈ। ਇਸ ਕਾਰਨ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਆਸਾਮ 'ਚ ਹੜ੍ਹਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਬਿਹਾਰ 'ਚ ਹੁਣ ਤਕ 10 ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ ਆਸਾਮ ਦੇ 27 ਜ਼ਿਲ੍ਹਿਆਂ 'ਚ ਕਰੀਬ 26.38 ਲੱਖ ਲੋਕ ਪ੍ਰਭਾਵਿਤ ਹਨ।
ਅਮਰੀਕਾ 'ਚ ਗਏ ਗੈਰ-ਕਾਨੂੰਨੀ ਭਾਰਤੀਆਂ 'ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ 'ਚ ਡੱਕੇ
ਬਿਹਾਰ ਦੇ ਹੜ੍ਹ ਪ੍ਰਭਾਵਿਤ ਉੱਤਰੀ ਜ਼ਿਲ੍ਹਿਆਂ 'ਚ ਰਾਹਤ ਸਮੱਗਰੀ ਹੈਲੀਕੌਪਟਰ ਦੀ ਮਦਦ ਨਾਲ ਲੋਕਾਂ ਤਕ ਪਹੁੰਚਾਈ ਗਈ ਹੈ। ਇੱਥੇ ਕਰੀਬ 10 ਲੱਖ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹਨ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਦੇ ਨਾਲ ਹੀ ਹੜ੍ਹਾਂ ਦਾ ਕਹਿਰ, 36 ਲੱਖ ਲੋਕ ਪ੍ਰਭਾਵਿਤ
ਏਬੀਪੀ ਸਾਂਝਾ
Updated at:
26 Jul 2020 12:40 PM (IST)
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੜ੍ਹਾਂ ਨਾਲ ਪ੍ਰਭਾਵਿਤ ਆਸਾਮ 'ਚ ਹੜ੍ਹਾਂ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਬਿਹਾਰ 'ਚ ਹੁਣ ਤਕ 10 ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਰਿਪੋਰਟ ਮੁਤਾਬਕ ਆਸਾਮ ਦੇ 27 ਜ਼ਿਲ੍ਹਿਆਂ 'ਚ ਕਰੀਬ 26.38 ਲੱਖ ਲੋਕ ਪ੍ਰਭਾਵਿਤ ਹਨ।
- - - - - - - - - Advertisement - - - - - - - - -