Sushil Kumar Gets Bail: ਅਦਾਲਤ ਨੇ ਸੋਮਵਾਰ (6 ਮਾਰਚ) ਨੂੰ ਸਾਗਰ ਧਨਖੜ ਕਤਲ ਕੇਸ ਦੇ ਮੁੱਖ ਦੋਸ਼ੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਦੀ ਰੋਹਿਣੀ ਅਦਾਲਤ ਨੇ ਕੁਮਾਰ ਨੂੰ ਪਿਤਾ ਦਾ ਅੰਤਿਮ ਸੰਸਕਾਰ ਕਰਨ ਲਈ 4 ਦਿਨਾਂ ਲਈ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਕਮ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਜਮ੍ਹਾਂ ਕਰਵਾਉਣ ਲਈ ਕਿਹਾ ਹੈ।


ਵਧੀਕ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਕਿਹਾ, ''ਇਸ ਤੱਥ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕਿ ਦੋਸ਼ੀ ਦੇ ਪਿਤਾ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਣਾ ਹੈ, ਮਨੁੱਖੀ ਆਧਾਰ 'ਤੇ, ਬਿਨੈਕਾਰ ਜਾਂ ਦੋਸ਼ੀ ਨੂੰ 6-9 ਮਾਰਚ ਤੱਕ ਇੱਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ 'ਤੇ ਅੰਤ੍ਰਿਮ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ।


ਇਹ ਵੀ ਪੜ੍ਹੋ:  Border Dispute: ਮੋਬਾਈਲ ਰਾਹੀਂ ਜਾਸੂਸੀ ਕਰ ਰਿਹਾ ਹੈ ਚੀਨ? ਖੁਫੀਆ ਏਜੰਸੀਆਂ ਨੇ ਫੌਜੀਆਂ ਨੂੰ ਦਿੱਤੀ ਚਿਤਾਵਨੀ


ਸੁਸ਼ੀਲ ਕੁਮਾਰ ਨੂੰ 24 ਘੰਟੇ ਨਿਗਰਾਨੀ ਹੇਠ ਰੱਖਣ ਦੇ ਦਿੱਤੇ ਹੁਕਮ


ਜੱਜ ਨੇ ਕਿਹਾ ਕਿ ਗਵਾਹਾਂ ਨੂੰ ਖਤਰੇ ਅਤੇ ਕੁਮਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਘੱਟੋ-ਘੱਟ ਦੋ ਸੁਰੱਖਿਆ ਕਰਮਚਾਰੀ ਦੋਸ਼ੀ ਦੇ ਨਾਲ 24 ਘੰਟੇ ਰਹਿਣਗੇ। ਅਦਾਲਤ ਨੇ ਕਿਹਾ, “ਬਿਨੈਕਾਰ ਦੀ ਨਿਗਰਾਨੀ ਅਤੇ ਸੁਰੱਖਿਆ ਲਈ ਸੁਰੱਖਿਆ ਕਰਮਚਾਰੀਆਂ ਜਾਂ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਦਾ ਸਾਰਾ ਖਰਚਾ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਚੁੱਕਿਆ ਜਾਵੇਗਾ।” ਪਹਿਲਵਾਨ ਸੁਸ਼ੀਲ ਕੁਮਾਰ 2 ਜੂਨ, 2021 ਤੋਂ ਨਿਆਂਇਕ ਹਿਰਾਸਤ ਵਿੱਚ ਹਨ।


ਇਹ ਵੀ ਪੜ੍ਹੋ: H3N2 Virus: ਕੋਰੋਨਾ ਤੋਂ ਬਾਅਦ H3N2 ਵਾਇਰਸ ਦਾ ਵਧਿਆ ਖੌਫ, ਜਾਣੋ ਕਿੰਨਾ ਖਤਰਨਾਕ ਹੈ ਇਹ ਵਾਇਰਸ